ਬੰਗਾ (ਭਟੋਆ)— ਸ਼ਹਿਰ 'ਚ ਬੁੱਧਵਾਰ ਦੁਪਿਹਰ ਇਕ ਘੰਟਾ ਪਈ ਬਾਰਿਸ਼ ਨੇ ਪੂਰੇ ਸ਼ਹਿਰ ਨੂੰ ਜਲ-ਥਲ ਕਰ ਦਿੱਤਾ। ਇਸ ਬਾਰਿਸ਼ ਨਾਲ ਸ਼ਹਿਰ ਦਾ ਮੌਸਮ ਤਾਂ ਖੁਸ਼ਗਵਾਰ ਹੋ ਗਿਆ ਪਰ ਸ਼ਹਿਰ 'ਚ ਥਾਂ-ਥਾਂ ਪਾਣੀ ਰੁਕਣ ਕਰਕੇ ਆਮ ਲੋਕਾਂ ਨੂੰ ਕਈ ਘੰਟਿਆਂ ਤੱਕ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ।

ਬਾਰਿਸ਼ ਪੈਣ ਤੋਂ ਪਹਿਲਾਂ ਦੁਪਿਹਰ ਕਰੀਬ ਇਕ ਵਜੇ ਇਲਾਕਾ ਵਾਸੀ ਹੁੰਮਸ ਭਰੀ ਗਰਮੀ 'ਚ ਬੇਹਾਲ ਹੋ ਰਹੇ ਸਨ ਪਰ ਇਕ ਦਮ ਜਲੰਧਰ ਵਾਲੇ ਪਾਸਿਓ ਉੱਠੇ ਬੱਦਲਾਂ ਨਾਲ ਕੁਝ ਹੀ ਮਿੰਟਾਂ 'ਚ ਚਾਰੇ ਪਾਸੇ ਕਾਲੀਆਂ ਘਟਾਵਾਂ ਛਾਂ ਗਈਆ। ਇਸ ਦੌਰਾਨ ਕਰੀਬ 1:40 'ਤੇ ਪਹਿਲਾ ਹਲਕੀ ਬੂੰਦਾਂ ਬਾਦੀ ਸ਼ੁਰੂ ਹੋਈ, ਦੇਖਦੇ-ਦੇਖਦੇ ਕੁਝ ਹੀ ਮਿੰਟਾਂ 'ਚ ਮੋਹਲੇਦਾਰ ਬਾਰਿਸ਼ ਸ਼ੁਰੂ ਹੋ ਗਈ। ਜੋ ਕਿ ਕਰੀਬ 2:50 ਤੱਕ ਜਾਰੀ ਰਹੀ।

ਇਸ ਭਾਰੀ ਬਾਰਿਸ਼ ਨੇ ਜਿੱਥੇ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਬੰਧਾਂ ਦੀ ਪੋਲ ਖੋਲੀ, ਉਥੇ ਹੀ ਸ਼ਹਿਰ ਦੀ ਲੋਕਲ ਆਵਾਜਾਈ ਨੂੰ ਇਕ ਦਮ ਰੋਕ ਕੇ ਰੱਖ ਦਿੱਤਾ।

ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਬਸ ਸਟੈਂਡ, ਰੇਲਵੇ ਰੋਡ, ਪਾਲਿਕਾ ਸ਼ਾਪਿੰਗ ਕੰਪਲੈਕਸ, ਮੁਨਿਆਰੀ ਬਜ਼ਾਰ, ਆਜ਼ਾਦ ਚੌਂਕ, ਗੁਰੂ ਰਵਿਦਾਸ ਰੋਡ ਅਤੇ ਸ਼ਹਿਰ ਦੇ ਮੁੱਖ ਮਾਰਗ 'ਤੇ ਪਾਣੀ ਖੜ੍ਹਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
14 ਸਾਲਾ ਲੜਕੀ ਨਾਲ ਗੈਂਗਰੇਪ ਕਰਨ ਵਾਲੇ 3 ਨੌਜਵਾਨਾਂ 'ਚੋਂ 2 ਕਾਬੂ
NEXT STORY