ਚੰਡੀਗੜ੍ਹ-ਬੁੱਧਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਕਈ ਸ਼ਹਿਰਾਂ ਵਿਚ ਦਰਮਿਆਨੀ ਤੋਂ ਭਾਰੀ ਵਰਖਾ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਉਕਤ 3 ਦਿਨਾਂ ਦੌਰਾਨ ਪੰਜਾਬ 'ਚ ਮੌਸਮ ਖਰਾਬ ਰਹੇਗਾ।
ਮੰਗਲਵਾਰ ਲੁਧਿਆਣਾ, ਹਲਵਾਰਾ,ਕਰਨਾਲ ਤੇ ਧਰਮਸ਼ਾਲਾ 'ਚ ਵਰਖਾ ਹੋਈ। ਚੰਡੀਗੜ੍ਹ ਵਿਚ ਸੋਮਵਾਰ ਰਾਤ ਤੋਂ ਸ਼ੁਰੂ ਹੋਈ ਵਰਖਾ ਮੰਗਲਵਾਰ ਸਵੇਰ ਤੱਕ ਜਾਰੀ ਸੀ। ਪਟਿਆਲਾ, ਗੁਰਦਾਸਪੁਰ, ਅੰਬਾਲਾ ਤੇ ਹਿਸਾਰ ਤੋਂ ਵੀ ਮੀਂਹ ਪੈਣ ਦੀਆਂ ਖਬਰਾਂ ਹਨ। ਦਿੱਲੀ ਵਿਖੇ 32, ਜੰਮੂ ਵਿਖੇ 42, ਕਾਂਗੜਾ ਵਿਖੇ 20, ਮਨਾਲੀ ਵਿਖੇ 11 ਤੇ ਊਨਾ ਵਿਖੇ 8 ਮਿ. ਮੀ. ਮੀਂਹ ਪਿਆ। ਹਿਮਾਚਲ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਨਗਰ ਕੌਂਸਲ ਵੱਲੋਂ ਨੋਟਿਸ ਜਾਰੀ ਕਰਨ ’ਤੇ ਦੁਕਾਨਦਾਰਾਂ ਕੀਤਾ ਰੋਸ ਵਿਖਾਵਾ
NEXT STORY