ਚੰਡੀਗੜ੍ਹ (ਵਿਜੇ) - ਚੰਡੀਗੜ੍ਹ ਪ੍ਰਸ਼ਾਸਨ ਤੋਂ ਲੈ ਕੇ ਮਨਿਸਟਰੀ ਤਕ ਸ਼ਿਕਾਇਤ ਪੁੱਜਣ ਦੇ ਬਾਵਜੂਦ ਸ਼ਹਿਰ ਦੇ ਹੈਰੀਟੇਜ ਫਰਨੀਚਰ ਦੀ ਵਿਦੇਸ਼ਾਂ 'ਚ ਨੀਲਾਮੀ ਜਾਰੀ ਹੈ। ਫਰੈਂਚ ਆਰਕੀਟੈਕਟ ਪਿਯਰੇ ਜੈਨਰੇ ਵਲੋਂ ਡਿਜ਼ਾਈਨ ਕੀਤੀਆਂ ਗਈਆਂ ਪੰਜ ਫਰਨੀਚਰ ਆਈਟਮਾਂ ਨੂੰ 19 ਜੁਲਾਈ ਨੂੰ ਯੂ. ਐੱਸ. ਏ. 'ਚ ਨੀਲਾਮ ਕੀਤਾ ਜਾਵੇਗਾ। ਆਕਸ਼ਨ ਤਾਂ ਹੁੰਦੀ ਰਹਿੰਦੀ ਹੈ ਪਰ ਇਸ ਆਕਸ਼ਨ ਦੀ ਸ਼ਹਿਰ ਦੇ ਲੋਕਾਂ ਵਲੋਂ ਇਸ ਲਈ ਆਲੋਚਨਾ ਕੀਤੀ ਜਾ ਰਹੀ ਹੈ ਕਿ ਨੀਲਾਮੀ ਵਿਚ ਜੋ ਫਰਨੀਚਰ ਰੱਖਿਆ ਗਿਆ ਉਹ ਕਿਸੇ ਸਮੇਂ ਚੰਡੀਗੜ੍ਹ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੀ ਸ਼ੋਭਾ ਵਧਾਉਂਦਾ ਸੀ।
ਵਾਰ-ਵਾਰ ਹੋ ਰਹੀ ਇਸ ਆਕਸ਼ਨ ਨਾਲ ਇਹ ਗੱਲ ਪੂਰੀ ਤਰ੍ਹਾਂ ਸਾਬਤ ਹੋ ਗਈ ਕਿ ਪਿਯਰੇ ਜੈਨਰੇ ਦੇ ਚੰਡੀਗੜ੍ਹ 'ਚ ਦਿੱਤੇ ਗਏ ਯੋਗਦਾਨ ਦੀ ਚੰਡੀਗੜ੍ਹ ਪ੍ਰਸ਼ਾਸਨ ਨੂੰ ਕੋਈ ਫਿਕਰ ਨਹੀਂ ਹੈ ਕਿਉਂਕਿ ਜੋ ਫਰਨੀਚਰ ਯੂ. ਐੱਸ. ਏ. ਵਿਚ ਨੀਲਾਮ ਕੀਤਾ ਗਿਆ, ਉਹ ਕਿਸੇ ਸਮੇਂ ਪੰਜਾਬ ਯੂਨੀਵਰਸਿਟੀ ਸਮੇਤ ਪ੍ਰਸ਼ਾਸਨ ਦੇ ਹੀ ਕਈ ਹੋਰ ਵਿਭਾਗਾਂ 'ਚ ਸੀ।
ਗੈਰ-ਕਾਨੂੰਨੀ ਤਰੀਕੇ ਨਾਲ ਚੰਡੀਗੜ੍ਹ ਤੋਂ ਵਿਦੇਸ਼ਾਂ 'ਚ ਭੇਜੇ ਜਾ ਰਹੇ ਫਰਨੀਚਰ ਦੀ ਸ਼ਿਕਾਇਤ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤਕ ਨੂੰ ਕੀਤੀ ਜਾ ਚੁੱਕੀ ਹੈ। ਇਸ ਸ਼ਿਕਾਇਤ 'ਚ ਚੰਡੀਗੜ੍ਹ ਤੋਂ ਫਰਨੀਚਰ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ਾਂ ਤਕ ਭੇਜਣ ਦੀ ਜ਼ਿਆਦਾ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਲਈ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨਾਲ ਕਿ ਚੰਡੀਗੜ੍ਹ ਦੇ ਆਰਟ ਵਰਕ ਨੂੰ ਫਿਰ ਵਾਪਸ ਲਿਆਂਦਾ ਜਾ ਸਕੇ।
ਕੈਮਿਸਟਾਂ ਦੀਅਾਂ ਦੁਕਾਨਾਂ ’ਤੇ ਛਾਪੇਮਾਰੀ
NEXT STORY