ਲੁਧਿਆਣਾ,(ਅਨਿਲ) : ਦੇਸ਼ 'ਚ ਇਕ ਪਾਸੇ ਕੋਰੋਨਾ ਵਾਇਰਸ ਜਿਹੀ ਖਤਰਨਾਕ ਬੀਮਾਰੀ ਨਾਲ ਜਿਥੇ ਲੋਕ ਜੂਝ ਰਹੇ ਹਨ, ਉਥੇ ਹੀ ਦੂਜੇ ਪਾਸੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਨਸ਼ਾ ਤਸਕਰ ਨਸ਼ੇ ਵੇਚ ਕੇ ਆਪਣੀ ਜੇਬ ਭਰ ਰਹੇ ਹਨ। ਇਸ ਦੇ ਚੱਲਦੇ ਕੋਰੋਨਾ ਵਾਇਰਸ ਦੌਰਾਨ ਲਗਾਏ ਗਏ ਕਰਫਿਊ 'ਚ ਐਸ. ਟੀ. ਐਫ. ਨੇ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਅੱਜ ਐਸ. ਟੀ. ਐਫ. ਦੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ. ਆਈ. ਗੁਰਚਰਨ ਸਿੰਘ ਦੀ ਪੁਲਸ ਪਾਰਟੀ ਕੈਲਾਸ਼ ਨਗਰ ਰੋਡ 'ਤੇ ਮੌਜੂਦ ਸੀ ਤਾਂ ਉਸ ਸਮੇਂ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਨਸ਼ਾ ਤਸਕਰ ਅੱਜ ਆਪਣੇ ਦੋ ਸਾਥੀਆਂ ਨਾਲ ਹੈਰੋਇਨ ਦੀ ਖੇਪ ਲੈ ਕੇ ਗ੍ਰਾਹਕਾਂ ਨੂੰ ਸਪਲਾਈ ਕਰਨ ਜਾ ਰਿਹਾ ਹੈ। ਜਿਸ ਦੌਰਾਨ ਪੁਲਸ ਨੇ ਸਖ਼ਤ ਕਾਰਵਾਈ ਕਰਦੇ ਹੋਏ ਨੰਦਾ ਕਾਲੋਨੀ ਕੈਲਾਸ਼ ਨਗਰ ਰੋਡ 'ਤੇ ਸਪੈਸ਼ਲ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦ ਪੁਲਸ ਨੇ ਉਕਤ ਮੋਟਰਸਾਈਕਲ ਦੀ ਤਲਾਸ਼ੀ ਲਈ ਤਾਂ ਮੋਟਰਸਾਈਕਲ ਦੀ ਸੀਟ ਹੇਠੋਂ 360 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਇਕ ਕਰੋੜ 80 ਲੱਖ ਰੁਪਏ ਦੀ ਕੀਮਤ ਆਂਕੀ ਜਾ ਰਹੀ ਹੈ।
ਪੁਲਸ ਨੇ ਉਕਤ ਦੋਵਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੀ ਪਛਾਣ ਵਿਜੇ ਕੁਮਾਰ (26) ਪੁੱਤਰ ਗੁਰਦੀਪ ਕੁਮਾਰ ਵਾਸੀ ਲਕਸ਼ਮੀ ਨਗਰ ਅਤੇ ਕਰਨ ਕੁਮਾਰ (23) ਪੁੱਤਰ ਰਾਜ ਗੋਪਾਲ ਵਾਸੀ ਮੁਹੱਲਾ ਆਨੰਦਪੁਰੀ ਦੇ ਰੂਪ 'ਚ ਕੀਤੀ ਹੈ। ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਦੱਸਿਆ ਕਿ ਉਹ ਇਹ ਹੈਰੋਇਨ ਦੀ ਖੇਪ ਸੁਸ਼ਾਂਤ ਕੁਮਾਰ ਸੈਂਕੀ ਪੁੱਤਰ ਮੈਨਪਾਲ ਸਿੰਘ ਵਾਸੀ ਲਕਸ਼ਮੀ ਕਾਲੋਨੀ ਕੈਲਾਸ਼ ਨਗਰ ਰੋਡ ਤੋਂ ਲੈ ਕੇ ਆਏ ਹਨ। ਜਿਸ ਨੂੰ ਉਹ ਗ੍ਰਾਹਕਾਂ ਨੂੰ ਸਪਲਾਈ ਕਰਨ ਜਾ ਰਹੇ ਸਨ। ਪੁਲਸ ਨੇ ਉਕਤ 3 ਦੋਸ਼ੀਆਂ ਖਿਲਾਫ ਪੁਲਸ ਸਟੇਸ਼ਨ ਮੋਹਾਲੀ 'ਚ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਫਰਾਰ ਦੋਸ਼ੀ ਨੂੰ ਫੜਨ ਲਈ ਟੀਮਾਂ ਬਣਾ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
'ਜਗ ਬਾਣੀ' ਦੀ ਖਬਰ ਦਾ ਵੱਡਾ ਅਸਰ, ਸਰਕਾਰ ਭਰੇਗੀ ਕਰੋਨਾ ਰੋਗੀ ਦੇ ਹਸਪਤਾਲ ਦਾ ਬਿੱਲ
NEXT STORY