ਤਰਨਤਾਰਨ (ਰਮਨ) - ਤਰਨਤਾਰਨ ਦੀ ਪੁਲਸ ਨੇ 3 ਕਿਲੋ ਹੈਰੋਇਨ ਫੜੇ ਜਾਣ ਦੇ ਮਾਮਲੇ ’ਚ ਸਾਬਕਾ ਕਾਂਗਰਸੀ ਆਗੂ ਮਨੋਹਰ ਲਾਲ ਐਂਥਨੀ ਪਹਿਲਵਾਨ ਨੂੰ ਗ੍ਰਿਫ਼ਤਾਰ ਕੀਤਾ। ਹੈਰੋਇਨ ਮਾਮਲੇ ’ਚ ਕਾਬੂ ਕੀਤੇ 2 ਮੁਲਜ਼ਮਾਂ ਤੋਂ ਕੀਤੀ ਗਈ ਪੁੱਛਗਿੱਛ ’ਚ ਐਂਥਨੀ ਪਹਿਲਵਾਨ ਦਾ ਨਾਂ ਸਾਹਮਣੇ ਆਇਆ ਹੈ। ਪੁਲਸ ਅਨੁਸਾਰ ਕੀਤੀ ਜਾਂਚ ’ਚ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਐਂਥਨੀ ਪਹਿਲਵਾਨ ਨੇ 1.78 ਕਰੋੜ ਦੀ ਹਵਾਲਾ ਰਾਸ਼ੀ ਪਾਕਿ ’ਚ ਭੇਜੀ ਸੀ।
ਪੜ੍ਹੋ ਇਹ ਵੀ ਖਬਰ - Breaking: ਤਰਨਤਾਰਨ ’ਚ ਗੈਂਗਵਾਰ, 2 ਨੌਜਵਾਨਾਂ ਨੂੰ ਗੋਲੀਆਂ ਨਾਲ ਭੁਨ੍ਹਿਆ, ਇਕ ਹੋਰ ਦੀ ਹਾਲਤ ਗੰਭੀਰ (ਤਸਵੀਰਾਂ)
ਐਂਥਨੀ ਜ਼ਿਲ੍ਹਾ ਕਾਂਗਰਸ ਦਾ ਸਾਬਕਾ ਵਾਇਸ ਪ੍ਰੈਜ਼ੀਡੈਂਸ ਰਹਿ ਚੁੱਕਾ ਹੈ। ਐਂਥਨੀ ਸਿਆਸਤ ’ਚ ਆਉਣ ਵਾਲੇ ਬਦਲਾਅ ਦੇ ਨਾਲ-ਨਾਲ ਆਪਣੀਆਂ ਚਾਲਾਂ ਵੀ ਬਦਲ ਲੈਂਦਾ ਹੈ। ਉਸ ਦੀ ਕਾਂਗਰਸੀ, ਭਾਜਪਾ ਅਤੇ ਅਕਾਲੀਆਂ ਆਗੂਆਂ ਨਾਲ ਕਾਫ਼ੀ ਨੇੜਤਾ ਰਹੀ ਹੈ। ਸੂਬੇ ’ਚ ਅਕਾਲੀ-ਭਾਜਪਾ ਦੀ ਸਰਕਾਰ ਆਉਣ ’ਤੇ ਉਸ ਨੇ ਕਾਂਗਰਸ ਨੂੰ ਛੱਡ ਭਾਜਪਾ ਆਗੂਆਂ ਨਾਲ ਨੇੜਤਾ ਬਣਾ ਲਈ ਸੀ। ਤਰਨਤਾਰਨ ਪੁਲਸ ਨੇ ਐਂਥਨੀ ਨੂੰ ਅਦਾਲਤ ’ਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲਿਆ ਹੈ। ਦੱਸ ਦੇਈਏ ਕਿ ਐਂਥਨੀ ਦੇ ਪਾਕਿ ਤਸਕਰਾਂ ਨਾਲ ਸਬੰਧ ਦੱਸੇ ਜਾ ਰਹੇ ਹਨ।
ਪੜ੍ਹੋ ਇਹ ਵੀ ਖਬਰ - ਨਵਜੋਤ ਸਿੱਧੂ ਦੀ ਧੀ ਰਾਬੀਆ ਸਿੱਧੂ ਸਿਆਸਤ ’ਚ ਪੈਰ ਰੱਖਣ ਲਈ ਤਿਆਰ! ਚਰਚਾਵਾਂ ਜ਼ੋਰਾਂ-ਸ਼ੋਰਾਂ ’ਤੇ
ਆਪਣੀ ਹੀ ਪਾਰਟੀ ਦੇ ਆਗੂਆਂ 'ਤੇ ਕਾਰਵਾਈ ਦੀ ਧਮਕੀ ਦੇਣਾ ਕੈਪਟਨ ਦੀ ਬੁਖ਼ਲਾਹਟ ਦੀ ਨਿਸ਼ਾਨੀ: ਢੀਂਡਸਾ
NEXT STORY