ਫਿਰੋਜ਼ਪੁਰ (ਕੁਮਾਰ) : ਬੀ.ਐਸ.ਐਫ. ਵੱਲੋਂ ਫਿਰੋਜ਼ਪੁਰ ਭਾਰਤ-ਪਾਕਿ ਬਾਰਡਰ ਦੀ ਬੀ.ਓ.ਪੀ. ਜਗਦੀਸ਼ ਦੇ ਇਲਾਕੇ ਵਿਚ ਇਕ ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 5 ਕਰੋੜ ਰੁਪਏ ਹੈ।
ਜਾਣਕਾਰੀ ਦਿੰਦੇ ਹੋਏ ਬੀ.ਐਸ.ਐਫ. ਅਧਿਕਾਰੀਆਂ ਨੇ ਦੱਸਿਆ ਕਿ ਬੀ.ਐਸ.ਐਫ. ਦੀ 193 ਬਟਾਲੀਅਨ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਾਕਿਸਤਾਨੀ ਸਮੱਗਲਰ, ਬੀ.ਓ.ਪੀ. ਜਗਦੀਸ਼ ਦੇ ਰਸਤੇ ਨਸ਼ੀਲੇ ਪਦਾਰਥ ਭੇਜਣ ਦੀ ਤਾਕ ਵਿਚ ਹਨ ਅਤੇ ਇਸ ਗੁਪਤ ਸੂਚਨਾ ਦੇ ਆਧਾਰ 'ਤੇ ਬੀ.ਐਸ.ਐਫ. ਵੱਲੋਂ ਜਗਦੀਸ਼ ਬੀ.ਓ.ਪੀ. ਦੇ ਏਰੀਆ ਵਿਚ ਸਪੈਸ਼ਲ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ ਤੇ ਇਸ ਅਪ੍ਰੇਸ਼ਨ ਦੇ ਦੌਰਾਨ ਬੀ.ਐਸ.ਐਫ. ਨੂੰ 500-500 ਗ੍ਰਾਮ ਹੈਰੋਇਨ ਦੇ 2 ਪੈਕੇਟ (ਕੁਲ ਇਕ ਕਿਲੋ) ਜ਼ਮੀਨ ਵਿਚ ਦੱਬੇ ਮਿਲੇ। ਉਨ੍ਹਾਂ ਦੱਸਿਆ ਕਿ ਬੀ.ਐਸ.ਐਫ. ਵੱਲੋਂ ਇਹ ਹੈਰੋਇਨ ਕਬਜ਼ੇ ਵਿਚ ਲੈਂਦੇ ਸਮੱਗਲਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਸੰਗਰੂਰ ਦੇ ਬੱਸ ਅੱਡੇ 'ਤੇ ਦਿਸਿਆ ਅਜਿਹਾ ਦ੍ਰਿਸ਼, ਫੈਲੀ ਸਨਸਨੀ
NEXT STORY