ਅੰਮ੍ਰਿਤਸਰ(ਨੀਰਜ)- ਇਕ ਪਾਸੇ ਜਿੱਥੇ ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਵੱਲੋਂ ਭਾਰੀ ਮਾਤਰਾ ’ਚ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ’ਚ ਹੈਰੋਇਨ ਅਤੇ ਹਥਿਆਰਾਂ ਦੀ ਰਿਕਵਰੀ ਕੀਤੀ ਗਈ ਹੈ ਅਤੇ ਹਜ਼ਾਰਾਂ ਸਮੱਗਲਰਾਂ ਨੂੰ ਜੇਲਾਂ ਅੰਦਰ ਭੇਜਿਆ ਗਿਆ ਤਾਂ ਉਥੇ ਹੀ ਬਾਰਡਰ ’ਤੇ ਫਸਟ ਲਾਈਨ ਆਫ ਡਿਫੈਂਸ ਦੇ ਹੈਰੋਇਨ ਅਤੇ ਹਥਿਆਰਾਂ ਦੀ ਰਿਕਵਰੀ ਦੇ ਸਾਲ 2025 ਦੇ ਅੰਕੜੇ ਹੈਰਾਨ ਕਰਨ ਵਾਲੇ ਹਨ । 2025 ’ਚ ਪਿਛਲੇ ਸਾਲਾਂ ਦੇ ਬੀ. ਐੱਸ. ਐੱਫ. ਨੇ ਜਿੱਥੇ ਹੈਰੋਇਨ ਦੀ ਰਿਕਵਰੀ ਦੇ ਸਾਰੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ ਤਾਂ ਉਥੇ ਹੀ ਹੈਂਡ ਗ੍ਰੇਨੇਡ, ਐਕਸਪਲੋਸਿਵ, ਕਾਰਤੂਸ ਅਤੇ ਹਥਿਆਰਾਂ ਦੀ ਰਿਕਵਰੀ ਦਸ ਗੁਣਾ ਵੱਧ ਕੀਤੀ ਹੈ। ਡਰੋਨਜ਼ ਦੀ ਰਿਕਵਰੀ ਪਿਛਲੇ ਸਾਲ ਜਿੰਨੀ ਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰ ਜਾਣੀ ਸੀ ਵੱਡੀ ਵਾਰਦਾਤ, ਪੁਲਸ ਨੇ ਹਥਿਆਰਾਂ ਸਣੇ ਫੜੇ 4 ਮੁਲਜ਼ਮ
ਜਾਣਕਾਰੀ ਅਨੁਸਾਰ ਸਾਲ 2024 ’ਚ 283 ਕਿਲੋ ਹੈਰੋਇਨ ਜ਼ਬਤ ਕੀਤੀ ਗਈ ਸੀ , ਜਦੋਂਕਿ ਸਾਲ 2025 ਦੌਰਾਨ 424 ਕਿਲੋ ਹੈਰੋਇਨ ਜ਼ਬਤ ਕੀਤੀ ਹੈ, ਜੋ ਹੁਣ ਤੱਕ ਦੀ ਸਭ ਤੋਂ ਵੱਧ ਰਿਕਵਰੀ ਹੈ। ਅੰਤਰਰਾਸ਼ਟਰੀ ਮਾਰਕੀਟ ’ਚ ਇਸ ਦੀ ਕੀਮਤ ਲੱਗਭਗ 2121 ਕਰੋੜ ਰੁਪਏ ਹੈ। ਪਿਛਲੇ ਸਾਲ ਇਕ ਕਿਲੋ ਤੋਂ ਵੱਧ ਆਈਸ ਡਰੱਗ ਫੜੀ ਗਈ ਪਰ 2025 ’ਚ 22 ਕਿਲੋ ਆਈਸ ਡਰੱਗ ਫੜੀ ਗਈ। ਵੈਪਨ ਰਿਕਵਰੀ ਪਿਛਲੇ ਸਾਲ 36 ਸੀ, ਜਦਕਿ ਇਸ ਸਾਲ 203 ਵੈਪਨ ਰਿਕਵਰ ਕੀਤੇ ਗਏ, ਜਿਸ ’ਚ ਜ਼ਿਆਦਾਤਰ 30 ਬੋਰ ਦੇ ਗਲੌਕ ਪਿਸਤੌਲ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਭਰਾਵਾਂ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ
10 ਗੁਣਾ ਵੱਧ ਗੋਲਾ ਬਾਰੂਦ
ਸਾਲ 2024 ’ਚ 414 ਜ਼ਿੰਦਾ ਕਾਰਤੂਸ ਫੜੇ ਗਏ ਸਨ ਪਰ 2025 ’ਚ 3643 ਕਾਰਤੂਸ ਜ਼ਬਤ ਕੀਤੇ ਗਏ। 2024 ’ਚ ਇਕ ਹੈਂਡ ਗ੍ਰੇਨੇਡ ਫੜਿਆ, ਜਦੋਂ ਕਿ 2025 ’ਚ 12 ਗ੍ਰੇਨੇਡ ਜ਼ਬਤ ਕੀਤੇ ਗਏ। ਐਕਸਪਲੋਸਿਵ ਪਿਛਲੇ ਸਾਲ 1 ਕਿਲੋ ਸੀ, ਜਦੋਂ ਕਿ 2025 ’ਚ 12 ਕਿਲੋ ਫੜਿਆ ਗਿਆ। ਪਿਛਲੇ ਸਾਲ ਕੋਈ ਵੀ ਡੈਟੋਨੇਟਰ ਨਹੀਂ ਫੜਿਆ ਗਿਆ ਪਰ 2025 ’ਚ 12 ਡੈਟੋਨੇਟਰ ਫੜੇ ਗਏ। ਸਾਲ 2024 ’ਚ 47 ਮੈਗਜ਼ੀਨ ਸਨ ਪਰ ਇਸ ਸਾਲ 270 ਮੈਗਜ਼ੀਨ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ: ਸਾਈਬਰ ਠੱਗੀ ਦੀ ਹੱਦ ਪਾਰ, ਨਵ-ਨਿਯੁਕਤ DC ਦਲਵਿੰਦਰਜੀਤ ਸਿੰਘ ਦੇ ਨਾਂ ’ਤੇ ਧੋਖਾਧੜੀ
ਡਰੋਨਜ਼ ਦੀ ਰਿਕਵਰੀ ਲਗਭਗ ਬਰਾਬਰ
ਸੁਰੱਖਿਆ ਏਜੰਸੀਆਂ ਵੱਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਬਾਰਡਰ ’ਤੇ ਐਂਟੀ ਡਰੋਨ ਸਿਸਟਮ ਲਾਏ ਗਏ ਹਨ ਅਤੇ ਡਰੋਨ ਦੀ ਮੂਵਮੈਂਟ ’ਤੇ ਬ੍ਰੇਕ ਲੱਗੀ ਹੈ ਪਰ ਇਸ ਸਾਲ ਵੀ ਡਰੋਨ ਦੀ ਰਿਕਵਰੀ ਬਰਾਬਰ ਹੀ ਹੈ। ਜਾਣਕਾਰੀ ਅਨੁਸਾਰ ਪਿਛਲੇ ਸਾਲ 294 ਡਰੋਨ ਜ਼ਬਤ ਕੀਤੇ ਗਏ ਸਨ ਪਰ ਇਸ ਸਾਲ ਵੀ ਲਗਭਗ ਇੰਨੇ ਹੀ ਡਰੋਨ ਜ਼ਬਤ ਕੀਤੇ ਗਏ ਹਨ, ਜੋ ਸਾਬਿਤ ਕਰਦਾ ਹੈ ਕਿ ਬਾਰਡਰ ’ਤੇ ਸਮੱਗਲਰਾਂ ਦੀਆਂ ਗਤੀਵਿਧੀਆਂ ਬਾਦਸਤੂਰ ਜਾਰੀ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਟ੍ਰੈਪ ਤੇ ਰੇਡ ਕਰਕੇ 288 ਸਮੱਗਲਰ ਕੀਤੇ ਗ੍ਰਿਫਤਾਰ
ਜਿਵੇਂ-ਜਿਵੇਂ ਸਮੱਗਲਰਾਂ ਵੱਲੋਂ ਰਵਾਇਤੀ ਸਮੱਗਲਿੰਗ ਦੇ ਤਰੀਕੇ ਤਿਆਗ ਕੇ ਡਰੋਨ ਦੀ ਆਧੁਨਿਕ ਤਕਨੀਕ ਦਾ ਪੈਂਤੜਾ ਅਪਣਾਇਆ ਗਿਆ ਤਾਂ ਬੀ. ਐੱਸ. ਐੱਫ ਨੇ ਵੀ ਪੈਂਤੜਾ ਬਦਲਿਆ, ਐੱਨ. ਸੀ. ਬੀ., ਏ. ਐੱਨ. ਟੀ. ਐੱਫ. ਅਤੇ ਪੁਲਸ ਨਾਲ ਮਿਲ ਕੇ ਸਮੱਗਲਰਾਂ ਦੇ ਇਲਾਕੇ ’ਚ ਜਾ ਕੇ ਟ੍ਰੈਪ ਲਾਏ ਅਤੇ ਘਰਾਂ ’ਤੇ ਰੇਡ ਕਰਕੇ 288 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਪਿਛਲੇ ਸਾਲ 161 ਸਮੱਗਲਰ ਗ੍ਰਿਫਤਾਰ ਕੀਤੇ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਜਲੰਧਰ ਦੇ RTO ਆਫਿਸ 'ਚ ਪੈ ਗਿਆ ਪੰਗਾ! ਡਰਾਈਵਿੰਗ ਟੈਸਟ ਟ੍ਰੈਕ 'ਤੇ ਹੋਇਆ ਭਾਰੀ ਹੰਗਾਮਾ
NEXT STORY