ਬਟਾਲਾ - 9 ਮਹੀਨੇ ਪਹਿਲਾਂ ਜੋ ਪਿੰਡ ਮੀਂਹ ਦੇ ਦਿਨਾਂ 'ਚ ਛੱਪੜ ਦਾ ਰੂਪ ਧਾਰ ਲੈਂਦਾ ਸੀ, ਉਸ ਨੂੰ ਐੱਮ.ਬੀ.ਏ. ਪਾਸ ਇਕ ਵਿਅਕਤੀ ਨੇ ਹੁਣ ਨਵੀਂ ਦਿਖ ਦੇ ਦਿੱਤੀ ਹੈ । ਜਾਣਕਾਰੀ ਅਨੁਸਾਰ ਕਈ ਮਹੀਨੇ ਪਹਿਲਾਂ ਜਦੋਂ ਐੱਮ.ਬੀ.ਏ. ਦਲਜੀਤ ਸਿੰਘ ਬਮਰਾਹ ਨੂੰ ਸਰਬਸੰਮਤੀ ਨਾਲ ਬਟਾਲਾ ਦੇ ਪਿੰਡ ਚੂਹੇਵਾਲ ਦਾ ਸਰਪੰਚ ਬਣਾਇਆ ਗਿਆ ਸੀ, ਉਸ ਸਮੇਂ ਪਿੰਡ ਦੀ ਹਾਲਤ ਬਹੁਤ ਤਰਸਯੋਗ ਸੀ। ਇਹ ਪਿੰਡ ਮੀਂਹ ਪੈਣ 'ਤੇ ਛਪੜ ਜਾ ਰੂਪ ਧਾਰ ਲੈਂਦਾ ਸੀ ਪਰ ਦਲਜੀਤ ਸਿੰਘ ਨੇ 9 ਮਹੀਨਿਆਂ 'ਚ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ। ਦਲਜੀਤ ਸਿੰਘ ਨੇ ਪਿੰਡ ਦੇ ਵਿਕਾਸ ਦੀ ਸ਼ੁਰੂਆਤ ਸਰਕਾਰ ਮਿਡਲ ਸਕੂਲ ਤੋਂ ਕੀਤੀ, ਜਿਥੇ ਉਨ੍ਹਾਂ ਨੇ ਮਿੱਟੀ ਵਾਲੇ ਸਕੂਲ 'ਚ ਇੰਟਰਲਾਕਿੰਗ ਟਾਈਲਾਂ ਲਗਾਈਆਂ। ਇਸ ਦੇ ਲਈ 13.23 ਲੱਖ ਰੁਪਏ ਦਾ ਪ੍ਰੋਜੈਕਟ ਪਾਸ ਕਰਵਾਇਆ।
ਦੱਸ ਦੇਈਏ ਕਿ ਪਿੰਡ ਦੇ ਛਪੜ ਦੀ ਸਾਫ-ਸਪਾਈ ਲਈ 2 ਲੱਖ 99 ਹਜ਼ਾਰ ਰੁਪਏ ਦਾ ਪ੍ਰਾਜੈਕਟ ਲਿਆਂਦਾ ਗਿਆ ਹੈ, ਜਿਸ 'ਚੋਂ 1 ਲੱਖ ਰੁਪਏ ਖਰਚ ਹੋ ਚੁੱਕੇ ਹਨ। ਪਿੰਡ ਦੀਆਂ ਗਲੀਆਂ 'ਚ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਚੱਲ ਰਿਹਾ ਹੈ। ਹਰਿਆਲੀ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਦੀ ਦੇ 55ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ 'ਚ ਵੱਖ-ਵੱਖ ਕਿਸਮਾਂ ਦੇ ਦਰਖਤ ਲਗਾਏ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਦਲਜੀਤ ਸਿੰਘ ਨੇ ਕਿਹਾ ਕਿ ਸਕੂਲ 'ਚ ਹੁਣ ਇਕ ਪਾਰਕ ਬਣਾਇਆ ਜਾਵੇਗਾ, ਜਿਸ 'ਚ ਬੱਚਿਆਂ ਲਈ ਝੂੱਲੇ ਲਗਾਏ ਜਾਣਗੇ। ਪਿੰਡ ਦੇ ਵਿਕਾਸ ਕਾਰਜਾਂ ਦੀ ਬਦੌਲਤ ਸਰਪੰਚ ਦਲਜੀਤ ਸਿੰਘ ਨੂੰ ਫਿਰੋਜ਼ਪੁਰ ਦੇ ਪਿੰਡ ਝੌਕ ਹਰੀ ਹਰ 'ਚ 3 ਸਤੰਬਰ ਨੂੰ ਹੋਏ ਰਾਜ ਪੱਧਰੀ ਸਮਾਗਮ 'ਚ 'ਜੱਟ ਏਕਸਪੋ' ਦੇ ਵਲੋਂ ਐਕਸੀਲੈਂਟ ਅਵਾਰਡ ਟੂ ਸਰਪੰਚ ਫਾੱਰ ਰੂਰਲ ਡਿਵੈਲਪਮੈਂਟ ਨਾਲ ਨਿਵਾਜਿਆ ਗਿਆ। 2019 ਦਾ ਇਹ ਐਵਾਰਡ ਲੈਣ ਵਾਲੇ ਦਲਜੀਤ ਸਿੰਘ ਸੂਬੇ ਦੇ ਇਕਲੌਤੇ ਸਰਪੰਚ ਹਨ। ਪਿਛਲੇ ਸਾਲ ਇਹ ਅਵਾਰਡ ਪਿੰਡ ਛੀਨਾ ਰੇਲਵਾਲਾ ਦੇ ਸਰਪੰਚ ਪੰਥਦੀਪ ਸਿੰਘ ਨੂੰ ਦਿੱਤਾ ਗਿਆ ਸੀ।
ਕੈਪਟਨ ਕਰੋੜਾਂ ਦੇ ਸਿੰਚਾਈ ਮਾਮਲੇ 'ਤੇ ਤੋੜਨ ਚੁੱਪੀ : ਬੀਰ ਦਵਿੰਦਰ
NEXT STORY