ਨੰਗਲ (ਗੁਰਭਾਗ ਸਿੰਘ)- ਨੰਗਲ ਨਾਲ ਲੱਗਦੇ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਚ ਟਿਫਿਨ ਬੰਬ ਮਾਮਲੇ ’ਚ ਇਕ ਹੋਰ ਸਥਾਨਕ ਨੌਜਵਾਨ ਦੀ ਗ੍ਰਿਫ਼ਤਾਰੀ ਹੋਈ ਹੈ। ਬੰਬ ਮਾਮਲੇ ਨੂੰ ਸੁਲਝਾਉਣ ਲਈ ਬਣਾਈ ਗਈ ‘ਐੱਸ. ਆਈ. ਟੀ.’ ਟੀਮ ਨੇ ਸਿੰਗਾ ਪਿੰਡ ਵਿਚ ਛਾਪਾ ਮਾਰ ਕੇ ਮਨੀਸ਼ ਕੁਮਾਰ (26) ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਜਵਾਨ ਨੂੰ ਜਾਂਚ-ਪੜਤਾਲ ਲਈ ਪੰਜਾਬ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਟਿਫਿਨ ਬੰਬ ਗਿਰੋਹ ਦਾ ਪਤਾ ਲਗਾਉਣ ਲਈ ਪੁਲਸ ਦੀ ਐੱਸ. ਆਈ. ਟੀ. ਟੀਮ ਦੇ ਮੁਖੀ ਵਿਮੁਕਤ ਰੰਜਨ ਦੀ ਅਗਵਾਈ ਵਿਚ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਉਕਤ ਨੌਜਵਾਨ ਦੀ ਸ਼ਮੂਲੀਅਤ ਟਿਫਿਨ ਬੰਬ ਮਾਮਲੇ ’ਚ ਸਾਹਮਣੇ ਆਈ ਹੈ ਜਿਸ ’ਤੇ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੇ ਵੀਰਵਾਰ ਰਾਤ ਨੂੰ ਸਿੰਗਾ ਪਿੰਡ ਵਿੱਚ ਦਬਿਸ਼ ਦੇ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਣਯੋਗ ਹੈ ਕਿ ਟਿਫਿਨ ਬੰਬ ਦਾ ਮਾਮਲਾ ਊਨਾ ਵਿਚ ਸਾਹਮਣੇ ਆਉਣ ਤੋਂ ਬਾਅਦ ਪ੍ਰਦੇਸ਼ ਦੀ ਸੁਰੱਖਿਆ ਏਜੰਸੀਆਂ ਦੇ ਵੀ ਕੰਨ ਖਡ਼ੇ ਹੋ ਗਏ ਹਨ।
ਚਰਚਾ ਆਮ ਹੋ ਰਹੀ ਹੈ ਕਿ ਪੰਜਾਬ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਾ ਊਨਾ ਵਿਚ ਸੁਰੱਖਿਆ ਵਿਵਸਥਾ ਨੂੰ ਲੈ ਕੇ ਖ਼ਤਰੇ ਦੀ ਘੰਟੀ ਵੱਜ ਗਈ ਹੈ। ਹੈਰਾਨੀ ਤਾਂ ਇਹ ਹੈ ਕਿ ਸਥਾਨਕ ਨੌਜਵਾਨਾਂ ਦੀ ਟਿਫਿਨ ਬੰਬ ਅਤੇ ਗੈਰ-ਕਾਨੂੰਨੀ ਹਥਿਆਰਾਂ ਨੂੰ ਲੈ ਕੇ ਕਿਸੇ ਵੀ ਸੁਰੱਖਿਆ ਏਜੰਸੀ ਨੂੰ ਭਿਨਣ ਤੱਕ ਨਹੀਂ ਲੱਗੀ ਅਤੇ ਨੌਜਵਾਨ ਇਸ ਗੈਰ-ਕਾਨੂੰਨੀ ਕਾਰਜਾਂ ਨੂੰ ਅੰਜਾਮ ਦੇਣ ਵਿਚ ਬੇਖ਼ੌਫ਼ ਜੁਟੇ ਰਹੇ।
ਇਹ ਵੀ ਪੜ੍ਹੋ: ਮੰਤਰੀ ਕੁਲਦੀਪ ਧਾਲੀਵਾਲ ਦੇ ਬੇਬਾਕ ਬੋਲ, ਵੱਡੇ ਨੇਤਾਵਾਂ ਤੋਂ ਛੁਡਵਾਏ ਜਾਣਗੇ ਕਬਜ਼ੇ, ਹੋਵੇਗੀ ਕਾਰਵਾਈ
ਜ਼ਿਕਰਯੋਗ ਹੈ ਕਿ ਪਿੰਡ ਸਿੰਗਾ ’ਚ ਟਿਫਿਨ ਬੰਬ ਮਿਲਣ ਦੇ ਮਾਮਲੇ ਵਿਚ ਪੁਲਸ ਨੇ ਬੀਤੇ ਹਫ਼ਤੇ ਇਕ ਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਮੌਕੇ ’ਤੇ ਖੂਹ ਚੋਂ ਵਿਸਫ਼ੋਟਕ ਸੱਮਗਰੀ ਅਤੇ ਇਕ ਪਿਸਟਲ ਵੀ ਬਰਾਮਦ ਕੀਤਾ ਸੀ। ਮਾਮਲੇ ਨੂੰ ਲੈ ਕੇ ਪੁਲਸ ‘ਐੱਸ. ਐੱਫ਼. ਐੱਲ.’ ਟੀਮ ਤੋਂ ਵੀ ਰਾਏ ਲੈ ਰਹੀ ਹੈ ਕਿ, ਕਿਸ ਵਿਸਫੋਟਕ ਸੱਮਗਰੀ ਦੀ ਵਰਤੋਂ ਕੀਤੀ ਗਈ ਹੈ। ਪੰਜਾਬ ਪੁਲਸ ਹੁਣ ਇਹ ਵੀ ਪਤਾ ਲਗਾਉਣ ਵਿਚ ਜੁੱਟ ਗਈ ਹੈ ਕਿ ਇਨ੍ਹਾਂ ਨੌਜਵਾਨਾਂ ਦਾ ਪੰਜਾਬ, ਹਿਮਾਚਲ ਅਤੇ ਹੋਰ ਰਾਜਾਂ ਵਿਚ ਕਿੰਨਾ ਨੈੱਟਵਰਕ ਹੈ ਅਤੇ ਕਿਸ-ਕਿਸ ਵਿਸਫੋਟਕਾਂ ਵਿਚ ਇਨ੍ਹਾਂ ਦੇ ਜੁਡ਼ੇ ਹੋਣ ਦੇ ਸੰਕੇਤ ਹਨ ਅਤੇ ਕੌਣ-ਕੌਣ ਲੋਕ ਇਨ੍ਹਾਂ ਵਿਚ ਸ਼ਾਮਿਲ ਹਨ।
ਇਸ ਗਿਰੋਹ ਨੂੰ ਦਬੋਚਣ ਲਈ ਪੁਲਸ ਕਾਰਵਾਈ ’ਚ ਜੁੱਟ ਗਈ ਹੈ, ਉੱਥੇ ਹੀ ਹਿਮਾਚਲ ਪੁਲਸ ਨੇ ਹਿਮਾਚਲ ਵਿਚ ਵੀ ਇਸ ਟਿਫਿਨ ਬੰਬ ਤੋਂ ਪਰਦਾ ਹਟਾਉਣ ਲਈ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਹੁਣ ਹਿਮਾਚਲ ਪੁਲਸ ਪੰਜਾਬ ਪੁਲਸ ਦੁਆਰਾ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਨੂੰ ਟਰਾਂਜਿਟ ਰਿਮਾਂਡ ’ਤੇ ਲਿਆਉਣ ਦੀ ਤਿਆਰੀ ਕਰ ਰਹੀ ਹੈ ਤਾਂ ਕਿ ਪ੍ਰਦੇਸ਼ ਵਿਚ ਹੋਈਆਂ ਵੱਖ-ਵੱਖ ਵਾਰਦਾਤਾਂ ਨੂੰ ਲੈ ਕੇ ਇਨ੍ਹਾਂ ਨੌਜਵਾਨਾਂ ਤੋਂ ਪੁੱਛ-ਗਿੱਛ ਕੀਤੀ ਜਾ ਸਕੇ। ਐੱਸ. ਆਈ. ਟੀ. ਮੁਖੀ ਵਿਮੁਕਤ ਰੰਜਨ ਨੇ ਕਿਹਾ ਕਿ ਟਿਫਿਨ ਬੰਬ ਮਾਮਲੇ ਵਿਚ ਇਕ ਨੌਜਵਾਨ ਦੀ ਗ੍ਰਿਫਤਾਰੀ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਰੂਪਨਗਰ ਦੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਸ਼ੱਕੀ ਹਾਲਾਤ 'ਚ ਮੌਤ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਵਧ ਰਹੇ ਨਸ਼ਿਆਂ ਖ਼ਿਲਾਫ਼ CM ਮਾਨ ਦੇ ਘਰ ਮੂਹਰੇ ਭੁੱਖ ਹੜਤਾਲ 'ਤੇ ਬੈਠੇ ਨੌਜਵਾਨ
NEXT STORY