ਜਲੰਧਰ (ਰੱਤਾ/ਬੀ. ਐੱਨ. 296/2)— ਐੱਨ. ਐੱਚ. ਐੱਸ. (ਨਾਸਾ ਐਂਡ ਹੱਬ ਸੁਪਰ ਸਪੈਸ਼ਲਿਟੀ) ਹਸਪਤਾਲ, ਨੇੜੇ ਸਪੋਰਟਸ ਕਾਲਜ, ਕਪੂਰਥਲਾ ਰੋਡ 'ਚ ਐਤਵਾਰ ਨੂੰ ਹਿਪ ਰਿਪਲੇਸਮੈਂਟ ਦੀ ਲਾਈਵ ਸਰਜਰੀ ਦਾ ਆਯੋਜਨ ਕੀਤਾ ਗਿਆ, ਇਸ 'ਚ ਇਟਲੀ ਦੇ ਪ੍ਰਸਿੱਧ ਹਿਪ ਰਿਪਲੇਸਮੈਂਟ ਸਰਜਨ ਡਾ. ਲੂਕਾ ਮਰੇਗਾ ਵਿਸ਼ੇਸ਼ ਰੂਪ ਨਾਲ ਹਾਜ਼ਰ ਹੋਏ।
ਇਸ ਲਾਈਵ ਸਰਜਰੀ ਤੋਂ ਪਹਿਲਾਂ ਹਸਪਤਾਲ ਅਤੇ ਆਰਥੋਪੈਡਿਕ ਐਂਡ ਜੁਆਇੰਟ ਰਿਪਲੇਸਮੈਂਟ ਸਰਜਨ ਡਾ. ਸ਼ੁਭਾਂਗ ਅਗਰਵਾਲ (ਐੱਮ. ਸੀ. ਐੱਚ. ਆਰਥ ਯੂ. ਕੇ.) ਨਿਊਰੋ ਸਰਜਨ ਡਾ. ਨਵੀਨ ਚਿਟਕਾਰਾ ਅਤੇ ਨਿਊਰੋਲੋਜਿਸਟ ਡਾ. ਸੰਦੀਪ ਗੋਇਲ ਨੇ ਡਾ. ਲੂਕਾ ਤੇ ਹੋਰ ਡੈਲੀਗੇਟਾਂ ਦਾ ਸਵਾਗਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਇਸ 110 ਬੈੱਡ ਵਾਲੇ ਹਸਪਤਾਲ 'ਚ ਕੌਮਾਂਤਰੀ ਪੱਧਰ ਦੀਆਂ ਸਿਹਤ ਸਹੂਲਤਾਂ ਦੇ ਨਾਲ-ਨਾਲ ਵਿਸ਼ਵ ਦੇ ਅਤਿ-ਆਧੁਨਿਕ ਸ਼ੀਸ਼ੇ ਦੇ ਡਿਜੀਟਲ ਆਪ੍ਰੇਸ਼ਨ ਥੀਏਟਰ ਅਤੇ ਨਵੀਂ ਤਕਨੀਕ ਦੀ ਐੱਮ. ਆਰ. ਆਈ. ਅਤੇ ਸੀ. ਟੀ. ਸਕੈਨ ਮੁਹੱਈਆ ਹੈ।
ਇਸ ਤੋਂ ਬਾਅਦ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ 'ਚ ਡਾ. ਲੂਕਾ ਤੇ ਡਾ. ਸ਼ੁਭਾਂਗ ਵੱਲੋਂ ਕੀਤੀ ਗਈ ਹਿਪ ਰਿਪਲੇਸਮੈਂਟ ਸਰਜਰੀ ਦਾ ਸਿੱਧਾ ਪ੍ਰਸਾਰਨ ਹਸਪਤਾਲ 'ਚ ਹੀ ਬਣੇ 160 ਸੀਟਾਂ ਵਾਲੇ ਆਰਡੀਟੋਰੀਅਮ 'ਚ ਬੈਠੇ ਡਾਕਟਰਾਂ ਨੇ ਦੇਖਿਆ। ਅਖੀਰ 'ਚ ਡਾ. ਲੂਕਾ, ਫੋਰਟਿਸ ਹਸਪਤਾਲ ਦੇ ਡਾ. ਰਮੇਸ਼ ਸੇਨ ਅਤੇ ਜੰਮੂ ਮੈਡੀਕਲ ਕਾਲਜ ਦੇ ਡਾ. ਅਬਦੁੱਲ ਵਾਣੀ ਨੇ ਹਿਪ ਰਿਪਲੇਸਮੈਂਟ ਦੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੰਦੇ ਹੋਏ ਹਾਜ਼ਰ ਡਾਕਟਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਹਸਪਤਾਲ ਵਲੋਂ ਬੁਲਾਰਿਆਂ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਝਬਾਲ ਦੇ ਵਸੀਕਾ ਨਵੀਸ ਯੁਨੀਅਨ ਵੱਲੋਂ ਕੰਮਕਾਰ ਠੱਪ ਕਰਕੇ ਕੀਤੀ ਮੁਕੰਮਲ ਹੜਤਾਲ
NEXT STORY