ਫਰੀਦਕੋਟ (ਹਾਲੀ) - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੇਲਵੇ ਵਿਭਾਗ ਵਲੋਂ ਸ਼ਰਧਾਲੂਆਂ ਦੀ ਸਹੂਲਤ ਲਈ 1 ਤੋਂ 14 ਨਵੰਬਰ ਤੱਕ ਰੋਜ਼ਾਨਾ ਹਿਸਾਰ ਤੋਂ ਸੁਲਤਾਨਪੁਰ ਲੋਧੀ ਲਈ ਨਵੀਂ ਰੇਲ ਗੱਡੀ ਚਲਾਈ ਜਾ ਰਹੀ ਹੈ। ਫਰੀਦਕੋਟ ਰੇਲਵੇ ਸਟੇਸ਼ਨ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲ ਗੱਡੀ ਨੰਬਰ 04601, ਜੋ ਸਵੇਰੇ 4.15 'ਤੇ ਹਿਸਾਰ ਤੋਂ ਚੱਲ ਕੇ ਸਿਰਸਾ, ਕਾਲਾਂਵਾਲੀ, ਰਾਮਾ, ਬਠਿੰਡਾ, ਗੰਗਸਰ ਜੈਤੋ, ਕੋਟਕਪੂਰਾ ਤੋਂ ਹੁੰਦੀ ਹੋਈ 9.40 'ਤੇ ਫਰੀਦਕੋਟ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ ਅਤੇ ਫਰੀਦਕੋਟ ਤੋਂ 9.42 'ਤੇ ਚੱਲ ਕੇ ਫਿਰੋਜ਼ਪੁਰ, ਲੋਹੀਆਂ ਖਾਸ ਹੁੰਦੀ ਹੋਈ 12.35 'ਤੇ ਸੁਲਤਾਨਪੁਰ ਲੋਧੀ ਪਹੁੰਚੇਗੀ।
ਜਾਣਕਾਰੀ ਅਨੁਸਾਰ ਇਸੇ ਤਰ੍ਹਾਂ ਰੇਲ ਗੱਡੀ ਨੰਬਰ 04602 ਸੁਲਤਾਨਪੁਰ ਲੋਧੀ ਤੋਂ ਹਿਸਾਰ ਤੱਕ 4 ਤੋਂ 17 ਨਵੰਬਰ ਤੱਕ ਰੋਜ਼ਾਨਾ ਚੱਲੇਗੀ। ਇਹ ਗੱਡੀ ਦੁਪਹਿਰ ਕਰੀਬ 12 ਵਜੇ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਸ਼ਾਮ 3.40 'ਤੇ ਫਰੀਦਕੋਟ ਅਤੇ ਰਾਤ 10.45 'ਤੇ ਸਿਰਸਾ ਪਹੁੰਚੇਗੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਫਰੀਦਕੋਟ ਦਿਹਾਤੀ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰ ਸ਼ੇਰ ਸਿੰਘ ਮੰਡ, ਬੀਬੀ ਗੁਰਿੰਦਰ ਕੌਰ ਭੋਲੂਵਾਲਾ, ਬਾਬਾ ਫਰੀਦ ਵਿੱਦਿਅਕ ਤੇ ਧਾਰਮਕ ਸੰਸਥਾਵਾਂ ਦੇ ਸੇਵਾਦਾਰ ਮਹੀਪਇੰਦਰ ਸਿੰਘ ਸੇਖੋਂ ਨੇ ਸੁਲਤਾਨਪੁਰ ਲੋਧੀ ਲਈ ਨਵੀਂ ਰੇਲ ਗੱਡੀ ਚਲਾਉਣ 'ਤੇ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ।
ਸੁਲਤਾਨਪੁਰ ਲੋਧੀ : ਸਮਾਗਮ ਲਈ ਸਜਿਆ ਮੁੱਖ ਪੰਡਾਲ ਬਣਿਆ ਖਿੱਚ ਦਾ ਕੇਂਦਰ
NEXT STORY