ਲੁਧਿਆਣਾ (ਮਹਿਰਾ) : ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਪੰਜਾਬ ਦੇ ਅਧੀਨ ਆਉਂਦੇ ਸਾਰੇ ਜ਼ਿਲਾ ਸਬ-ਡਵੀਜ਼ਨਾਂ 'ਚ ਸਥਿਤ ਸਾਰੀਆਂ ਅਦਾਲਤਾਂ 'ਚ 1 ਜੂਨ ਤੋਂ ਲੈ ਕੇ 30 ਜੂਨ ਤੱਕ ਛੁੱਟੀਆਂ ਰਹਿਣਗੀਆਂ। ਉਪਰੋਕਤ ਜਾਣਕਾਰੀ ਦਿੰਦੇ ਹੋਏ ਜ਼ਿਲਾ ਬਾਰ ਸੰਘ ਦੇ ਸਕੱਤਰ ਸ਼ਾਮ ਸੁੰਦਰ ਆਹੂਜਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਰਮੀਆਂ ਦੀਆਂ ਛੁੱਟੀਆਂ ਦੇ ਮੱਦੇਨਜ਼ਰ ਅਦਾਲਤਾਂ 'ਚ ਛੁੱਟੀਆਂ ਰਹਿਣਗੀਆਂ। ਉਨ੍ਹਾਂ ਦੱਸਿਆ ਕਿ 1 ਜੂਨ ਤੋਂ ਲੈ ਕੇ 30 ਜੂਨ ਤੱਕ ਅਦਾਲਤਾਂ 'ਚ ਪੈਂਡਿੰਗ ਦੀਵਾਨੀ ਮਾਮਲਿਆਂ ਦੀ ਸੁਣਵਾਈ ਨਹੀਂ ਹੋਵੇਗੀ, ਜਦੋਂ ਕਿ 1 ਜੂਨ ਤੋਂ 15 ਜੂਨ ਤੱਕ ਅਦਾਲਤਾਂ 'ਚ ਫੌਜਦਾਰੀ ਮੁਕੱਦਮਿਆਂ ਦੀ ਸੁਣਵਾਈ ਹੁੰਦੀ ਰਹੇਗੀ ਅਤੇ 16 ਜੂਨ ਤੋਂ 30 ਜੂਨ ਤੱਕ ਅਦਾਲਤਾਂ 'ਚ ਫੌਜਦਾਰੀ ਮਾਮਲਿਆਂ ਦੀ ਸੁਣਵਾਈ ਵੀ ਨਹੀਂ ਹੋਵੇਗੀ। ਇਸ ਦੌਰਾਨ ਜਿੱਥੇ ਅਦਾਲਤਾਂ 'ਚ ਪੂਰੀ ਤਰ੍ਹਾਂ ਨਾਲ ਛੁੱਟੀ ਰਹੇਗੀ, ਉੱਥੇ ਹੀ ਛੁੱਟੀਆਂ ਦੌਰਾਨ ਅਦਾਲਤਾਂ 'ਚ ਆਉਣ ਵਾਲੇ ਅਤਿ-ਜ਼ਰੂਰੀ ਮਾਮਲਿਆਂ ਨੂੰ ਲੈ ਕੇ ਜ਼ਿਲਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਵਲੋਂ ਹੇਠਲੀਆਂ ਅਦਾਲਤਾਂ ਤੇ ਸੈਸ਼ਨ ਪੱਧਰ 'ਤੇ ਜੱਜਾਂ ਦੀ ਡਿਊਟੀ ਲਾ ਦਿੱਤੀ ਗਈ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ 'ਚ ਮਿਲੇਗਾ ਖਾਸ ਪ੍ਰਸਾਦ
NEXT STORY