ਚੰਡੀਗੜ੍ਹ- ਸਾਲ 2025 ਖ਼ਤਮ ਹੋਣ 'ਚ ਸਿਰਫ਼ 2 ਮਹੀਨੇ ਰਹਿ ਗਏ ਹਨ। ਇਸ ਸਾਲ 11ਵਾਂ ਮਹੀਨਾ ਯਾਨੀ ਨਵੰਬਰ 'ਚ ਛੁੱਟੀਆਂ ਹੀ ਛੁੱਟੀਆਂ ਹਨ। ਜਿਥੇ ਵਿਦਿਆਰਥੀਆਂ ਨੂੰ ਤਾਂ ਮੌਜਾਂ ਲੱਗਣਗੀਆਂ ਹੀ ਉੱਥੇ ਹੀ ਸਰਕਾਰੀ ਮੁਲਾਜ਼ਮਾਂ ਨੂੰ ਵੀ ਛੁੱਟੀਆਂ ਹੋਣਗੀਆਂ। ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ 'ਚ ਐਲਾਨੀਆਂ ਗਈਆਂ ਛੁੱਟੀਆਂ ਦੀ ਹੇਠ ਦਿੱਤੀ ਸੂਚੀ ਵੇਖੋ-
ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਹਾਈਟੈਕ ਹਥਿਆਰ, DGP ਨੇ ਕੀਤਾ ਖੁਲਾਸਾ
ਪੰਜਾਬ ਸਰਕਾਰ ਵੱਲੋਂ ਨਵੰਬਰ ਮਹੀਨੇ 'ਚ ਸਭ ਤੋਂ ਪਹਿਲੀ ਛੁੱਟੀ ਪੰਜਾਬ 5 ਨਵੰਬਰ (ਬੁੱਧਵਾਰ) ਦੀ ਐਲਾਨੀ ਗਈ ਹੈ। ਇਸ ਦਿਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ, ਜਿਸ ਕਾਰਨ ਸਕੂਲਾਂ, ਕਾਲਜਾਂ ਅਤੇ ਸਰਕਾਰੀ ਅਦਾਰਿਆਂ 'ਚ ਛੁੱਟੀ ਰਹੇਗੀ। ਇਸ ਦੇ ਨਾਲ ਹੀ 16 ਨਵੰਬਰ (ਐਤਵਾਰ) ਨੂੰ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ। ਹਾਲਾਂਕਿ ਐਤਵਾਰ ਨੂੰ ਛੁੱਟੀ ਹੀ ਹੁੰਦੀ ਹੈ। ਉੱਥੇ ਹੀ 25 ਨਵੰਬਰ (ਮੰਗਲਵਾਰ) ਨੂੰ ਵੀ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਵੇਗਾ ਅਤੇ ਦਿਨ ਵੀ ਛੁੱਟੀ ਹੋਵੇਗੀ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਖ਼ਬਰ, ਨਵੰਬਰ ਦੀ ਮਹੀਨੇ ਸ਼ੁਰੂਆਤ 'ਚ ਹੀ...
ਇਸ ਤੋਂ ਇਲਾਵਾ 2 ਨਵੰਬਰ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ ਪਰ ਇਸ ਦਿਨ ਐਤਵਾਰ ਹੈ ਹਾਲਾਂਕਿ ਐਤਵਾਰ ਛੁੱਟੀ ਹੀ ਹੁੰਦੀ ਹੈ। ਇਸ ਦੇ ਨਾਲ ਹੀ ਦੱਸ ਦੇ ਦਿੰਦੇ ਹਾਂ ਕਿ 5 ਐਤਵਾਰ ਇਸ ਮਹੀਨੇ ਆ ਰਹੇ ਰਹੇ ਹਨ ਯਾਨੀ ਕਿ ਕੁਲ ਮਿਲਾ ਕੇ 7 ਛੁੱਟੀਆਂ ਹਨ।
ਇਹ ਵੀ ਪੜ੍ਹੋ- ਪੰਜਾਬੀਓ ਪਹਿਲਾਂ ਕਰ ਲਓ ਕੰਮ, ਇਨ੍ਹਾਂ ਇਲਾਕਿਆਂ 'ਚ ਅੱਜ ਲੱਗੇਗਾ ਲੰਬਾ Powercut

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ ਪੈਨਸ਼ਨਰਾਂ ਲਈ 3 ਤੋਂ 17 ਨਵੰਬਰ ਤੱਕ ਲਗਾਇਆ ਜਾਵੇਗਾ ਕੈਂਪ
NEXT STORY