ਜਲੰਧਰ (ਮਹੇਸ਼)— ਜੋਗਿੰਦਰ ਨਗਰ ਦੀ ਗਲੀ ਨੰਬਰ 2 'ਚ ਚੋਰਾਂ ਨੇ ਆਰਮੀ ਦੇ ਰਿਟਾਇਰਡ ਸੂਬੇਦਾਰ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਏ. ਐੱਸ. ਆਈ. ਕੁਲਦੀਪ ਸਿੰਘ ਮੌਕੇ 'ਤੇ ਪੁੱਜੇ।
ਸੂਬੇਦਾਰ ਕੁਲਵਰਨ ਸਿੰਘ ਨੇ ਦੱਸਿਆ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਕਚਹਿਰੀ ਰੋਡ ਨੇੜੇ ਪ੍ਰਾਈਵੇਟ ਜਾਬ ਕਰਦੇ ਹਨ। ਉਹ ਸੋਮਵਾਰ ਨੂੰ ਵੀ ਰੋਜ਼ ਵਾਂਗ ਕੰਮ 'ਤੇ ਗਏ ਹੋਏ ਸਨ। ਉਨ੍ਹਾਂ ਦਾ ਬੇਟਾ ਸੁਖਜੀਤ ਸਿੰਘ ਜੋ ਕਿ ਦੁਬਈ ਤੋਂ ਛੁੱਟੀ 'ਤੇ ਆਇਆ ਹੈ। ਕਿਸੇ ਕੰਮ ਬਾਹਰ ਗਿਆ ਹੋਇਆ ਸੀ। ਉਸ ਦੀ ਨਰਸ ਨੂੰਹ ਵੀ ਹਸਪਤਾਲ ਗਈ ਹੋਈ ਸੀ, ਜਦਕਿ ਉਸ ਦੀ ਪਤਨੀ ਰਾਮਾ ਮੰਡੀ ਦੇ ਹਸਪਤਾਲ ਵਿਚ ਦਾਖਲ ਹੈ। ਉਨ੍ਹਾਂ ਨੂੰ ਉਸ ਦੀ ਨੌਕਰਾਣੀ ਨੇ ਦੱਸਿਆ ਕਿ ਜਦ ਉਹ ਸਫਾਈ ਕਰਨ ਘਰ ਪਹੁੰਚੀ ਤਾਂ ਦਰਵਾਜ਼ੇ ਖੁੱਲ੍ਹੇ ਪਏ ਸਨ, ਜਿਸ ਤੋਂ ਬਾਅਦ ਉਹ ਅਤੇ ਉਸ ਦਾ ਬੇਟਾ ਘਰ ਪਹੁੰਚ ਗਏ।
ਉਨ੍ਹਾਂ ਦੇਖਿਆ ਕਿ ਚੋਰ ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਪਤਨੀ ਦੇ ਇਲਾਜ ਅਤੇ ਬੇਟੇ ਨੂੰ ਵਿਦੇਸ਼ ਭੇਜਣ ਲਈ ਨਕਦੀ ਰੱਖੀ ਹੋਈ ਸੀ, ਜੋ ਚੋਰੀ ਹੋ ਗਈ ਹੈ। ਏ. ਐੱਸ. ਆਈ. ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਸੂਬੇਦਾਰ ਦੇ ਬਿਆਨਾਂ 'ਤੇ ਥਾਣਾ ਰਾਮਾ ਮੰੰਡੀ 'ਚ ਮਾਮਲਾ ਦਰਜ ਕਰ ਲਿਆ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ।
ਫਾਜ਼ਿਲਕਾ ਦੇ ਇਹ ਕਿਸਾਨ ਆਰਗੈਨਿਕ ਖੇਤੀ ਕਰਕੇ ਲੈ ਰਹੇ ਹਨ ਲਾਹਾ (ਵੀਡੀਓ)
NEXT STORY