ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ ਦੇ ਹੋਮਗਾਰਡਾਂ ਨੂੰ ਹੁਣ ਮਹੀਨੇ 'ਚ ਇਕ ਛੁੱਟੀ ਮਿਲੇਗੀ। ਛੁੱਟੀ ਲੈਣ 'ਤੇ ਉਨ੍ਹਾਂ ਦੀ ਤਨਖਾਹ 'ਚੋਂ ਪੈਸੇ ਨਹੀਂ ਕੱਟੇ ਜਾਣਗੇ। ਇਹ ਹੁਕਮ ਚੰਡੀਗੜ੍ਹ ਪੁਲਸ ਦੇ ਡੀ. ਜੀ. ਪੀ. ਤੇਜਿੰਦਰ ਸਿੰਘ ਲੂਥਰਾ ਨੇ ਕੀਤਾ ਹੈ।ਛੁੱਟੀਆਂ ਸਬੰਧੀ ਹੋਮਗਾਰਡ ਮੰਗਲਵਾਰ ਨੂੰ ਡੀ. ਜੀ. ਪੀ. ਨੂੰ ਮਿਲੇ ਸਨ। ਡੀ. ਜੀ. ਪੀ. ਨੇ ਕਿਹਾ ਕਿ ਹੋਮਗਾਰਡ ਦੇ ਜਵਾਨ ਮਹੀਨੇ 'ਚ ਇਕ ਤੇ ਸਾਲ ਦੀਆਂ 12 ਛੁੱਟੀਆਂ ਲੈ ਸਕਦੇ ਹਨ। ਇਸ ਤੋਂ ਪਹਿਲਾਂ ਹੋਮਗਾਰਡਾਂ ਦੀ ਮਹੀਨੇ 'ਚ ਇਕ ਵੀ ਛੁੱਟੀ ਅਪਰੂਵ ਨਹੀਂ ਸੀ ਜੇਕਰ ਉਹ ਛੁੱਟੀ ਕਰਦੇ ਸਨ ਤਾਂ ਪੁਲਸ ਵਿਭਾਗ ਉਨ੍ਹਾਂ ਦੀ ਇਕ ਦਿਨ ਦੀ ਤਨਖਾਹ ਦੇ ਹਿਸਾਬ ਨਾਲ ਪੈਸੇ ਕੱਟਦਾ ਸੀ। ਪੁਲਸ ਵਿਭਾਗ 'ਚ 1200 ਹੋਮਗਾਰਡ ਡਿਊਟੀ ਕਰ ਰਹੇ ਹਨ।
ਰੂਪਨਗਰ: ਨਾਜਾਇਜ਼ ਮਾਈਨਿੰਗ 'ਤੇ ਛਾਪਾ ਮਾਰਨ ਗਏ 'ਆਪ' ਵਿਧਾਇਕ 'ਤੇ ਹਮਲਾ, ਲੱਥੀਆਂ ਪੱਗਾਂ (ਵੀਡੀਓ)
NEXT STORY