ਜਲੰਧਰ— ਜਲੰਧਰ ਦੇ ਮਾਡਲ ਟਾਊਨ ਮਾਰਕਿਟ 'ਚ ਸਥਿਤ ਪਲਾਨਡੋਰਾਜ਼ ਨਾਮਕ ਬਾਰ ਅਤੇ ਰੈਸਤਰਾਂ 'ਚ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕੀਤੀ। ਜਾਣਕਾਰੀ ਮੁਤਾਬਕ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਗੈਰ-ਕਾਨੂੰਨੀ ਢੰਗ ਨਾਲ ਹੁੱਕਾ ਪਿਲਾਇਆ ਜਾਂਦਾ ਹੈ। ਇਸ ਦੇ ਆਧਾਰ 'ਤੇ ਸੋਮਵਾਰ ਨੂੰ ਵਿਭਾਗ ਨੇ ਛਾਪਾ ਮਾਰਿਆ। ਵਿਭਾਗ ਦੀ ਛਾਪੇਮਾਰੀ ਦੌਰਾਨ ਹੁੱਕਾ ਬਾਰ ਦੇ ਸਾਰੇ ਕਰਮਚਾਰੀ ਅਤੇ ਉਸ ਦੌਰਾਨ ਜੋ ਗਾਹਕ ਮੌਜੂਦ ਸਨ ਉਹ ਫਰਾਰ ਹੋ ਗਏ ਅਤੇ ਥਾਣਾ 6 ਤੋਂ ਆਈ ਪੁਲਸ ਟੀਮ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ। ਜਦੋਂ ਮੀਡੀਆ ਵਾਲੇ ਉੱਥੇ ਪਹੁੰਚੇ ਤਾਂ ਪੁਲਸ ਨੂੰ ਪਤ ਲੱਗਿਆ ਕਿ ਬਾਰ ਦੇ ਸਾਰੇ ਕਰਮਚਾਰੀ ਮੌਕੇ ਤੋਂ ਫਰਾਰ ਹੋ ਗਏ ਹਨ। ਤਾਜ਼ਾ ਜਾਣਕਾਰੀ ਅਨੁਸਾਰ ਵਿਭਾਗ ਦੀ ਟੀਮ ਨੇ ਹੁੱਕਾ ਬਾਰ ਨੂੰ ਐੱਸ.ਪੀ. ਮਾਡਲ ਟਾਊਨ ਦੀ ਮੌਜੂਦਗੀ 'ਚ ਸੀਲ ਕਰ ਦਿੱਤਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕੈਬਨਿਟ ਮੀਟਿੰਗ 'ਚ ਕਰਜ਼ਾ ਮੁਆਫ ਸਬੰਧੀ ਮਤਾ ਪਾਸ ਕਰਨਾ ਇਤਿਹਾਸਿਕ ਤੇ ਸ਼ਲਾਘਾਯੋਗ : ਸੱਦੂਵਾਲ
NEXT STORY