ਬਰੇਲੀ - ਉੱਤਰ ਪ੍ਰਦੇਸ਼ ਦੇ ਬਰੇਲੀ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਟੀਮ ਨੇ ਫਤਿਹਗੰਜ ਪੱਛਮੀ ਖੇਤਰ ਦੇ ਚਿਟੌਲੀ ਪਿੰਡ ਵਿਚ ਕਰਿਆਨਾ ਦੁਕਾਨਦਾਰ ਪੋਸ਼ਾਕੀ ਲਾਲ ਮੌਰਿਆ ਦੇ ਘਰ ਲੱਗਭਗ 20 ਘੰਟੇ ਤੱਕ ਜਾਂਚ ਕੀਤੀ। ਵੀਰਵਾਰ ਸਵੇਰੇ ਟੀਮ ਵਾਪਸ ਦਿੱਲੀ ਰਵਾਨਾ ਹੋ ਗਈ। ਟੀਮ ਪੋਸ਼ਾਕੀ ਲਾਲ ਨੂੰ ਫਿਲਹਾਲ ਛੱਡ ਗਈ ਪਰ ਉਸਦਾ ਮੋਬਾਈਲ ਫੋਨ ਆਪਣੇ ਨਾਲ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਪੋਸ਼ਾਕੀ ਲਾਲ ਦੇ ਬੈਂਕ ਖਾਤੇ ਵਿਚ ਇਕ ਅਰਬ ਰੁਪਏ ਤੋਂ ਵੱਧ ਦੇ ਲੈਣ-ਦੇਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਈ. ਡੀ. ਨੇ ਇਹ ਕਾਰਵਾਈ ਕੀਤੀ। ਪੋਸ਼ਾਕੀ ਲਾਲ ਆਮ ਕਿਸਾਨ ਹੈ ਅਤੇ ਘਰ ਵਿਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ।
ਈ. ਡੀ. ਦੀ ਟੀਮ ਬੁੱਧਵਾਰ ਸਵੇਰੇ ਉਸਦੇ ਘਰ ਪਹੁੰਚੀ ਸੀ। ਉਸ ਸਮੇਂ ਪੋਸ਼ਾਕੀ ਲਾਲ ਘਰ ਵਿਚ ਮੌਜੂਦ ਨਹੀਂ ਸਨ। ਪਿੰਡ ਦੇ ਪ੍ਰਸ਼ਾਸਕ ਅਨੁਜ ਸਿੰਘ ਨੇ ਉਸ ਨੂੰ ਖੇਤ ਵਿਚੋਂ ਬੁਲਾਇਆ। ਕਾਰਵਾਈ ਦੌਰਾਨ ਪਿੰਡ ਵਾਸੀਆਂ ਵਿਚ ਵੀ ਚਰਚਾ ਰਹੀ ਕਿ ਆਖਰ ਇਕ ਆਮ ਦੁਕਾਨਦਾਰ ਦੇ ਖਾਤੇ ਵਿਚ ਇੰਨੀ ਵੱਡੀ ਰਕਮ ਦਾ ਲੈਣ-ਦੇਣ ਕਿਵੇਂ ਹੋਇਆ। ਪਿੰਡ ਦੇ ਪ੍ਰਸ਼ਾਸਕ ਨੇ ਈ. ਡੀ. ਟੀਮ ਤੋਂ ਕਾਰਵਾਈ ਦਾ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਇਸ ਬਾਰੇ ਕੋਈ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
"ਬੈਗ ਖੁੱਲ੍ਹਦੇ ਹੀ ਪੁਲਸ ਦੇ ਉੱਡੇ ਹੋਸ਼", ਜਨਰਲ ਕੋਚ 'ਚੋਂ ਨੌਜਵਾਨ ਕੋਲੋਂ ਬਰਾਮਦ ਹੋਏ 43 ਲੱਖ ਰੁਪਏ
NEXT STORY