ਹੁਸ਼ਿਆਰਪੁਰ (ਅਮਰਿੰਦਰ) - ਭਰਵਾਈ ਰੋਡ 'ਤੇ ਸਥਿਤ ਚੌਹਾਨ ਪਿੰਡ 'ਚ ਵੀਰਵਾਰ ਦੁਪਹਿਰ ਬਾਅਦ ਸ਼ਿਕਾਇਤ ਦੇ ਆਧਾਰ 'ਤੇ ਪਹੁੰਚੀ ਥਾਣਾ ਪੁਲਸ ਤੇ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੂੰ ਦੇਖ ਲੋਕਾਂ ਦੀ ਭੀੜ ਲੱਗ ਗਈ। ਪੁਲਸ ਤੇ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੇ ਕਿਹਾ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਕਿ ਤੁਸੀਂ ਆਪਣੀ ਨੌਵੀਂ ਕਲਾਸ 'ਚ ਪੜ੍ਹਨ ਵਾਲੀ ਨਾਬਾਲਗ ਬੇਟੀ ਦਾ ਵਿਆਹ ਕੀਤਾ ਹੈ। ਲੜਕੀ ਦੇ ਪਿਤਾ ਨੇ ਹੱਥ ਜੋੜ ਕੇ ਕਿਹਾ ਕਿ ਮੈਂ ਆਪਣੀ ਬੇਟੀ ਦਾ ਨਹੀਂ ਬਲਕਿ ਭਗਵਾਨ ਸੱਤਿਆ ਨਰਾਇਣ ਦੀ ਕਥਾ ਕਰਵਾਈ ਹੈ। ਜਦੋਂ ਟੀਮ ਨੇ ਲੜਕੀ ਨੂੰ ਬੁਲਾਉਣ ਲਈ ਕਿਹਾ ਤਾਂ ਪਿਤਾ ਨੇ ਕਿਹਾ ਕਿ ਉਹ ਬਾਜ਼ਾਰ ਗਈ ਹੈ। ਇਸ 'ਤੇ ਟੀਮ ਲੜਕੀ ਦੇ ਪਿਤਾ ਨੂੰ ਲੜਕੀ ਨਾਲ ਸ਼ੁੱਕਰਵਾਰ ਨੂੰ ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਅੱਗੇ ਪੇਸ਼ ਹੋਣ ਦੇ ਨਿਰਦੇਸ਼ ਦੇ ਵਾਪਸ ਪਰਤ ਗਈ।
ਕੀ ਹੈ ਮਾਮਲਾ
ਗੌਰਤਲਬ ਹੈ ਕਿ ਚੌਹਾਨ ਪਿੰਡ 'ਚ ਕੁਝ ਲੋਕਾਂ ਨੇ ਬਾਲ ਤੇ ਮਹਿਲਾ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਥਾਣਾ ਸਦਰ ਪੁਲਸ ਨੂੰ ਸੂਚਨਾ ਦਿੱਤੀ ਕਿ ਪਿੰਡ ਦੇ ਇਕ ਮੰਦਰ 'ਚ ਨਾਬਾਲਗ ਲੜਕੀ ਦਾ ਵਿਆਹ ਕਰਵਾਇਆ ਗਿਆ ਹੈ। ਜਦੋਂ ਟੀਮ ਵੀਰਵਾਰ ਨੂੰ ਮੌਕੇ 'ਤੇ ਪਹੁੰਚੀ ਤਾਂ ਪਿੰਡ ਦੇ ਲੋਕ ਵੀ ਕਹਿ ਰਹੇ ਸੀ ਕਿ ਵਿਆਹ ਹੋਇਆ ਹੈ, ਪੰਡਿਤ ਨੇ ਵੀ ਬਿਨਾਂ ਨਾਂ ਦੱਸੇ ਕਿਹਾ ਕਿ ਵਿਆਹ ਹੋਇਆ ਹੈ। ਪਿੰਡ ਦੇ ਸਰਪੰਚ ਬਹਾਦਰ ਸਿੰਘ ਨੇ ਕਿਹਾ ਕਿ ਮੈਂ ਵੀ ਸੁਣਿਆ ਹੈ ਕਿ ਵਿਆਹ ਹੋਇਆ ਹੈ।
ਕੀ ਕਹਿੰਦੀ ਹੈ ਮੌਕੇ 'ਤੇ ਪਹੁੰਚੀ ਟੀਮ
ਚੌਹਾਨ ਪਿੰਡ 'ਚ ਮੌਕੇ 'ਤੇ ਪਹੁੰਚੀ ਬਾਲ ਤੇ ਮਹਿਲਾ ਵਿਭਾਗ ਦੀ ਟੀਮ 'ਚ ਸ਼ਾਮਿਲ ਰੀਤਾ ਤੇ ਹਰਪ੍ਰੀਤ ਸਿੰਘ ਤੇ ਥਾਣਾ ਸਦਰ 'ਚ ਤੈਨਾਤ ਏ.ਐੱਸ.ਆਈ. ਸਤੀਸ਼ ਕੁਮਾਰ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਅਸੀਂ ਲੋਕ ਆਏ ਸੀ। ਲੜਕੀ ਦੇ ਪਿਤਾ ਨੇ ਪਿੰਡ ਦੇ ਸਰਪੰਚ ਦੀ ਹਾਜ਼ਰੀ 'ਚ ਲਿਖ ਕੇ ਦਿੱਤਾ ਹੈ ਕਿ ਮੈਂ ਆਪਣੀ ਲੜਕੀ ਦਾ ਵਿਆਹ ਨਹੀਂ ਕੀਤਾ। ਲੜਕੀ ਬਾਜ਼ਾਰ ਗਈ ਹੋਈ ਸੀ ਤੇ ਲੜਕੀ ਦੇ ਪਿਤਾ ਨੂੰ ਲੜਕੀ ਸਮੇਤ ਅੱਜ ਪ੍ਰੋਗਰਾਮ ਅਫ਼ਸਰ ਕੋਲ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਸੀਰੀਆ ਸਮੇਤ ਵਿਸ਼ਵ ਦੀ ਸੁੱਖ-ਸ਼ਾਂਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ
NEXT STORY