ਹੁਸ਼ਿਆਰਪੁਰ (ਕੁਲਦੀਸ਼, ਪੰਡਿਤ)-ਬਲਾਕ ਟਾਂਡਾ ਦੇ ਪਿੰਡ ਨੰਗਲੀ ਜਲਾਲਪੁਰ ਨੂੰ ਵਿਕਾਸ ਵਜੋਂ ਜ਼ਿਲੇ ਦਾ ਨੰਬਰ 1 ਪਿੰਡ ਬਣਾਉਣ ਲਈ ਗ੍ਰਾਮ ਪੰਚਾਇਤ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਕਤ ਵਿਚਾਰਾਂ ਦਾ ਪ੍ਰਗਟਾਵਾ ਨੰਗਲੀ (ਜਲਾਲਪੁਰ) ਤੋਂ ਮੁਡ਼ ਜਿੱਤ ਪ੍ਰਾਪਤ ਕਰਕੇ ਸਰਪੰਚ ਬਣੇ ਰਜਿੰਦਰ ਕੌਰ ਤੇ ਨੰਬਰਦਾਰ ਬਲਵਿੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਤੇ ਹਲਕਾ ਵਿਧਾਇਕ ਉਡ਼ਮੁਡ਼ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ’ਚ ਨੰਗਲੀ ਜਲਾਲਪੁਰ ਦੀ ਕਾਇਆ ਪਲਟ ਕਰਨ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਵਿਧਾਇਕ ਗਿਲਜੀਆਂ ਦੀ ਦੇਖ ਰੇਖ ’ਚ ਵਿਕਾਸ ਕਾਰਜਾਂ ਨੂੰ ਜੰਗੀ ਪੱਧਰ ’ਤੇ ਕਰਵਾਇਆ ਜਾਵੇਗਾ, ਜੋ ਬੁਨਿਆਦੀ ਸਹੂਲਤਾਂ ਦੀ ਪਿੰਡ ’ਚ ਜ਼ਰੂਰਤ ਹੈ ਉਸ ਨੂੰ ਪਹਿਲ ਦੇ ਆਧਾਰ ’ਤੇ ਕਰਵਾਉਣ ਲਈ ਉਹ ਵਚਨਬੱਧ ਹਨ। ਉਨ੍ਹਾਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਬਿਨਾਂ ਭੇਦਭਾਵ ਤੇ ਵਿਤਕਰੇ ਦੇ ਨੰਗਲੀ ਜਲਾਲਪੁਰ ਨੂੰ ਜ਼ਿਲੇ ਦਾ ਵਿਕਾਸ ਵਜੋਂ ਇਕ ਨੰਬਰ ਪਿੰਡ ਬਣਾਉਣ ਦਾ ਪੂਰਾ ਯਤਨ ਕਰਨਗੇ। ਇਸ ਮੌਕੇ ਹਰਜਿੰਦਰ ਪਾਲ ਸਿੰਘ ਜੇ.ਪੀ, ਗੁਰਮੀਤ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਦਲੇਰ ਸਿੰਘ, ਰੁਪਿੰਦਰ ਕੌਰ, ਸੁਖਵਿੰਦਰ ਕੌਰ, ਰਵਿੰਦਰਜੀਤ ਕੌਰ, ਕੁਲਵੰਤ ਸਿੰਘ, ਹਰਵੀਰ ਸਿੰਘ, ਬਲਵਿੰਦਰ ਸਿੰਘ, ਦਰਸ਼ਨ ਕੌਰ ਆਦਿ ਹਾਜ਼ਰ ਸਨ।
ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹੋਵੇਗਾ ਹਲਕੇ ਦਾ ਵਿਕਾਸ : ਡਾ. ਰਾਜ ਕੁਮਾਰ
NEXT STORY