ਹੁਸ਼ਿਆਰਪੁਰ (ਘੁੰਮਣ)-ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਬੀਤੇ ਦਿਨੀਂ ਪਿੰਡ ਚੱਬੇਵਾਲ ਵਿਖੇ ਅੰਮ੍ਰਿਤਪਾਲ ਸਿੰਘ ਅਮਰੀਕਾ ਦੇ ਘਰ ਪਿੰਡ ਵਾਸੀਆਂ ਵਲੋਂ ਰੱਖੀ ਗਈ ਵੱਡੀ ਮੀਟਿੰਗ ਵਿਚ ਸ਼ਾਮਲ ਹੋਏ। ਲੋਕਾਂ ਨਾਲ ਪਿੰਡ ਦੀਆਂ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕਰਦੇ ਹੋਏ ਡਾ. ਰਾਜ ਨੇ ਦੱਸਿਆ ਕਿ ਪਿੰਡ ਦੇ ਪਾਣੀ ਸਪਲਾਈ ਦੇ ਟਿਊਬਵੈੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 23 ਲੱਖ ਰੁਪਏ ਦੇ ਵੱਡੇ ਬੋਰ ਲਈ ਮਨਜ਼ੂਰੀ ਦੇ ਦਿੱਤੀ ਹੈ। ਇਸਦੇ ਨਾਲ ਹੀ ਨਿਯਮਾਂ ਮੁਤਾਬਕ ਜੋ 3 ਲੱਖ ਰੁਪਏ ਦਾ ਯੋਗਦਾਨ ਪਿੰਡ ਵਾਸੀਆਂ ਨੇ ਪਾਉਣਾ ਸੀ, ਉਹ ਵੀ ਡਾ. ਰਾਜ ਨੇ ਕੈਪਟਨ ਸਾਹਿਬ ਤੋਂ ਮੁਆਫ ਕਰਵਾ ਲਏ ਹਨ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਦੁਆਰਾ ਆਪ ਬੋਰ ਕਰਵਾਉਣ ਲਈ ਵੀ ਕੁਝ ਨਿਯਮਾਂ ਅਨੁਸਾਰ ਮਨਜ਼ੂਰੀ ਲੈਣੀ ਪੈਂਦੀ ਹੈ ਜਿਸਨੂੰ ਕਿ ਵਕਤ ਲੱਗਣਾ ਸੀ ਅਤੇ 5 ਲੱਖ ਦਾ ਬੋਰ ਵੀ ਬਹੁਤ ਘੱਟ ਸਮਰੱਥਾ ਵਾਲਾ ਹੈ, ਜਿਸ ਨਾਲ ਚੱਬੇਵਾਲ ਜਿਹੇ ਵੱਡੇ ਪਿੰਡ ਨੂੰ ਪੂਰੀ ਸਪਲਾਈ ਨਹੀਂ ਮਿਲਣੀ ਸੀ। ਡਾ. ਰਾਜ ਨੇ ਜਾਣਕਾਰੀ ਦਿੱਤੀ ਕਿ ਬੋਰ ਸਬੰਧੀ ਟੈਂਡਰ ਕਰਕੇ ਵਿਭਾਗ ਦੁਆਰਾ ਜਨਵਰੀ ਦੇ ਅਖੀਰਲੇ ਹਫਤੇ ਵਿਚ ਬੋਰ ਕਰਣ ਦੀ ਮਸ਼ੀਨ ਲਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਡ਼ਕਾਂ ਬਾਰੇ ਜ਼ਿਕਰ ਕਰਦੇ ਹੋਏ ਡਾ. ਰਾਜ ਨੇ ਕਿਹਾ ਕਿ ਪਿੰਡ ਦੇ ਛੱਪਡ਼ ਤੋਂ ਪਾਈ ਜਾ ਰਹੀ ਪਾਈਪ ਲਾਈਨ ਕਾਰਣ ਨੁਕਸਾਨੀ ਗਈ ਸਡ਼ਕ ਲਈ ਲੱਗਭਗ 50 ਲੱਖ ਮਨਜ਼ੂਰ ਹੋਏ ਹਨ ਅਤੇ ਪਾਈਪ ਲਾਈਨ ਚੱਲਦਿਆਂ ਹੀ ਸਡ਼ਕ ਬਨਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਸਡ਼ਕ ਸਾਬਕਾ ਵਿਧਾਇਕ ਚੌਧਰੀ ਰਾਮ ਰਤਨ ਦੇ ਘਰ ਤੋਂ ਸ਼ਿਵ ਮੰਦਰ ਤੋਂ ਬਾਗ ਭਾਈਆਂ ਤੋਂ ਬੋਹਣ ਨੂੰ ਮੁਡ਼ਦੇ ਰਸਤੇ ਤੱਕ ਬਣਾਈ ਜਾਵੇਗੀ। ਇਸ ਨਾਲ ਬਾਗ ਭਾਈਆਂ ਦੇ ਵਾਸੀਆਂ ਦੀ ਵੀ ਸਡ਼ਕ ਬਨਾਉਣ ਦੀ ਸਾਲਾਂ ਦੀ ਮੰਗ ਪੂਰੀ ਹੋਵੇਗੀ। ਡਾ. ਰਾਜ ਨੇ ਹਾਜ਼ਰੀਨ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਚੱਬੇਵਾਲ ਪਿੰਡ ਦੀਆਂ ਸਮੱਸਿਆਵਾਂ ਦੂਰ ਕਰਨ ਲਈ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਡਾ. ਰਾਜ ਨੇ ਆਪਣੇ ਕਾਂਗਰਸੀ ਸਾਥੀ ਦਿਲਬਾਗ ਸਿੰਘ ਬਾਗੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜੋ ਕਿ ਬੋਰ ਖਰਾਬ ਹੋਣ ’ਤੇ ਆਪਣੇ ਟਿਊਬਵੈੱਲ ਤੋਂ ਪਿੰਡ ਨੂੰ ਪਾਣੀ ਦੇ ਰਹੇ ਹਨ ਅਤੇ ਨਵਾਂ ਬੋਰ ਹੋਣ ਤੱਕ ਇਸਨੂੰ ਜਾਰੀ ਰਖੱਣਗੇ। ਇਸ ਮੌਕੇ ਸ਼ਿਵਰੰਜਨ ਸਿੰਘ, ਰਣਬੀਰ ਸਿੰਘ ਰਾਣਾ, ਪ੍ਰਧਾਨ ਸੰਤੋਖ ਸਿੰਘ, ਦਿਲਬਾਗ ਸਿੰਘ, ਡਾ. ਬਲਦੇਵ ਸਿੰਘ, ਨੀਟਾ, ਰਜਿੰਦਰ ਸਿੰਘ ਜਿੰਮੀ, ਮਿਹਰ ਚੰਦ, ਵੇਦ ਪ੍ਰਕਾਸ਼, ਰਾਮ ਲਾਲ ਆਦਿ ਸਮੇਤ ਸ਼ਾਮਲ ਸਨ।
ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾਡ਼ੇ ਨੂੰ ਸਮਰਪਿਤ ਧਾਰਮਕ ਸਮਾਗਮ ਕਰਵਾਏ
NEXT STORY