ਹੁਸ਼ਿਆਰਪੁਰ (ਜਸਵਿੰਦਰ)-ਪਿੰਡ ਮੂਨਕ ਕਲਾਂ ਦੇ ਵਿਕਾਸ ’ਚ ਕੋਈ ਕਮੀ ਨਹੀਂ ਛੱਡੀ ਜਾਵੇਗੀ ਭਾਵੇਂ ਵਿਕਾਸ ਲਈ ਆਪਣੀ ਜੇਬ ’ਚੋਂ ਵੀ ਪੈਸੇ ਲਾਉਣੇ ਪੈਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੂਨਕ ਕਲਾਂ ਦੇ ਸਰਪੰਚ ਗੁਰਮਿੰਦਰ ਸਿੰਘ ਗੋਲਡੀ ਨੇ ਪਿੰਡ ’ਚ ਗੰਦੇ ਪਾਣੀ ਦੀ ਆ ਰਹੀ ਸਮੱਸਿਆ ਨੂੰ ਸੁਧਾਰਨ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੇ ਦਿੱਤੇ ਸਹਿਯੋਗ ਦੇ ਉਨ੍ਹਾਂ ਉੱਪਰ ਚਡ਼੍ਹੇ ਕਰਜ਼ ਨੂੰ ਉਹ ਪਿੰਡ ਦਾ ਵਿਕਾਸ ਕਰਕੇ ਉਤਾਰਨਗੇ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਭਾਵੇਂ ਅਜੇ ਤੱਕ ਸਰਪੰਚੀ ਦਾ ਚਾਰਜ ਬੀ.ਡੀ.ਓ. ਦਫ਼ਤਰ ਤੋਂ ਨਹੀਂ ਦਿੱਤਾ ਗਿਆ ਪਰ ਇਸ ਸਭ ਦੇ ਚੱਲਦਿਆਂ ਸਰਪੰਚ ਗੁਰਮਿੰਦਰ ਸਿੰਘ ਵੱਲੋਂ ਆਪਣੀ ਜੇਬ ਖਰਚੇ ਤੋਂ ਇਹੋ ਜਿਹੇ ਕਾਰਜਾਂ ਦੀ ਆਰੰਭਤਾ ਕਰਨੀ ਪਿੰਡ ਲਈ ਸ਼ੁਭ ਸੰਕੇਤ ਹੋਵੇਗਾ। ਇਸ ਮੌਕੇ ਹਰਪ੍ਰੀਤ ਸਿੰਘ ਪੰਚ, ਗੁਰਪ੍ਰੀਤ ਸਿੰਘ, ਰੁਪਿੰਦਰ ਸਿੰਘ, ਰਜਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ।
ਦਸੂਹਾ 'ਚ ਖੂੰਖਾਰ ਕੁੱਤਿਆਂ ਨੇ ਨੋਚ-ਨੋਚ ਖਾਧਾ ਡੇਢ ਸਾਲਾ ਮਾਸੂਮ
NEXT STORY