ਹੁਸ਼ਿਆਰਪੁਰ (ਝਾਵਰ)-ਦਸੂਹਾ ਸ਼ਹਿਰ ਦੇ ਵਿਕਾਸ ਲਈ ਵਿਧਾਇਕ ਅਰੁਨ ਮਿੱਕੀ ਡੋਗਰਾ ਦੇ ਯਤਨਾਂ ਸਦਕਾ ਇਕ ਕਰੋਡ਼ 60 ਲੱਖ ਰੁਪਏ ਸਰਕਾਰ ਵੱਲੋਂ ਮੰਨਜ਼ੂਰ ਕੀਤੇ ਗਏ ਹਨ। ਇਸ ਨਾਲ ਸ਼ਹਿਰ ਵਿਚ ਵਿਕਾਸ ਦੇ ਕੰਮ ਸ਼ੁਰੂ ਕੀਤੇ ਜਾ ਰਹੇ ਹਨ। ਇਸ ਸਬੰਧੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਿੰਦਰ ਬਿੱਟੂ, ਨਰਿੰਦਰ ਟੱਪੂ ਤੇ ਵਿਨੋਦ ਬਿਸੋਚੱਕ ਨੇ ਦੱਸਿਆ ਕਿ ਦਸੂਹਾ ਸ਼ਹਿਰ ਦੇ ਸਮੂਹ ਵਾਰਡਾਂ, ਬੈਂਕ ਰੋਡ, ਮਿਸ਼ਨ ਰੋਡ ਕੈਂਥਾਂ, ਸਬਜ਼ੀ ਮੰਡੀ ਰੋਡ, ਗੰਦੇ ਪਾਣੀ ਦੇ ਨਾਲੇ ਦਾ ਨਿਰਮਾਣ, ਲੰਗਰਪੁਰ ਫਾਟਕ ਤੋਂ ਮੁਹੱਲਾ ਕੈਂਥਾਂ ਤੱਕ ਸਡ਼ਕ ’ਤੇ ਪ੍ਰੀਮਿਕਸ ਪਾਉਣਾ, ਰੇਲਵੇ ਓਵਰ ਬ੍ਰਿਜ ਦੀਆਂ ਲਾਈਟਾਂ ਲਾਉਣਾ ਆਦਿ ਕੰਮ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ’ਚ ਵਿਕਾਸ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਪ੍ਰਵਾਸੀ ਭਾਰਤੀ ਵੱਲੋਂ ਸਕੂਲ ਨੂੰ 150 ਲੀਟਰ ਦਾ ਵਾਟਰ ਕੂਲਰ ਭੇਟ
NEXT STORY