ਹੁਸ਼ਿਆਰਪੁਰ (ਜਤਿੰਦਰ)-ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕ੍ਰਿਪਾ ਸਦਕਾ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਪਟਿਆਲਾ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਪਿੰਡ ਮਿਰਜ਼ਾਪੁਰ ਜੰਡੇ ਨਜ਼ਦੀਕ ਗਡ਼੍ਹਦੀਵਾਲਾ ਵਿਖੇ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਹਰਭਜਨ ਸਿੰਘ ਜੀ ਅਤੇ ਸੱਚਖੰਡ ਵਾਸੀ ਬੀਬੀ ਬਲਵੀਰ ਕੌਰ ਜੀ ਦੀ ਮਿੱਠੀ ਯਾਦ ਵਿਚ ਬਰਸੀ ਸਮਾਗਮ ਬਡ਼ੀ ਸ਼ਰਧਾਪੂਰਵਕ ਸਮਾਪਤ ਹੋ ਗਏ। ਇਸ ਮੌਕੇ ਸਭ ਤੋਂ ਪਹਿਲਾਂ ਰੱਖੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਧਾਰਮਕ ਦੀਵਾਨ ਸਜਾਏ ਗਏ ਜਿਸ ਵਿਚ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ, ਸੰਤ ਬਾਬਾ ਗੁਰਦਿਆਲ ਸਿੰਘ ਜੀ ਟਾਂਡੇ ਵਾਲੇ, ਸੰਤ ਬਾਬਾ ਜਸਵੀਰ ਸਿੰਘ ਜੀ ਲਾਂਬਡ਼ੇ ਵਾਲੇ, ਸੰਤ ਬਾਬਾ ਜਗੀਰ ਸਿੰਘ ਜੀ ਪਿੱਪਲੀ ਸਾਹਿਬ ਗੁਰਦਾਸਪੁਰ ਵਾਲੇ, ਬਾਬਾ ਹਰਪ੍ਰੀਤ ਸਿੰਘ ਜੀ ਕੁਟੀਆ ਸ਼ੇਰਪੁਰ ਖਾਮ ਹਰਿਆਣਾ ਵਾਲੇ, ਭਾਈ ਮਹਿਤਾਬ ਸਿੰਘ ਜਲੰਧਰ ਵਾਲੇ, ਸਟੇਜ ਸੈਕਟਰੀ ਗਿਆਨੀ ਭਗਵਾਨ ਸਿੰਘ ਜੀ ਜੌਹਲ, ਭਾਈ ਹਰਪ੍ਰੀਤ ਸਿੰਘ ਜੰਡੇ ਅਤੇ ਹੋਰ ਬੇਅੰਤ ਮਹਾਪੁਰਸ਼ਾਂ ਤੇ ਰਾਗੀ ਜਥਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਕਥਾ ਵਿਚਾਰਾਂ ਦੁਆਰਾ ਨਿਹਾਲ ਕੀਤਾ। ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਨੇ ਕੀਰਤਨ ਕਰਦਿਆਂ ਕਿਹਾ ਕਿ ਅਕਾਲ ਪੁਰਖ ਦੇ ਪਿਆਰੇ ਅਕਾਲ ਪੁਰਖ ਦਾ ਹੀ ਰੂਪ ਹੋਇਆ ਕਰਦੇ ਹਨ। ਸੰਤ-ਮਹਾਪੁਰਸ਼ ਸਾਨੂੰ ਕਲਯੁੱਗੀ ਜੀਵਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਵਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਸਾਨੂੰ ਸਭ ਨੂੰ ਐਸੇ ਮਹਾਪੁਰਸ਼ਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਵੀ ਸਫਲ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਆਏ ਹੋਏ ਮਹਾਪੁਰਸ਼ਾਂ ਅਤੇ ਪਤਵੰਤੇ ਸੱਜਣਾਂ ਦਾ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਤੇ ਸਭ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸ੍ਰੀ ਸੁਖ ਸਾਗਰ ਸਾਹਿਬ ਵਿਖੇ ਹਰ ਐਤਵਾਰ ਅਤੇ ਹਰ ਸੰਗਰਾਂਦ ਨੂੰ ਧਾਰਮਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿਚ ਅਨੇਕਾਂ ਮਹਾਪੁਰਸ਼ ਪਹੁੰਚ ਕੇ ਗੁਰਬਾਣੀ ਕੀਰਤਨ ਤੇ ਕਥਾ ਵਿਚਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕਰਦੇ ਹਨ। ਇਸ ਮੌਕੇ ਭਾਈ ਧਰਮ ਸਿੰਘ ਜੰਡੇ, ਭਾਈ ਗੁਰਬਖ਼ਸ਼ ਸਿੰਘ ਮਿਰਜ਼ਾਪੁਰ, ਭਾਈ ਚਮਕੌਰ ਸਿੰਘ ਜਲੰਧਰ, ਭਾਈ ਗੁਰਮੇਲ ਸਿੰਘ ਕਪੂਰਥਲਾ, ਭਾਈ ਜਗੀਰ ਸਿੰਘ ਸੂਸਾਂ, ਭਾਈ ਜਸਵੰਤ ਸਿੰਘ ਅੰਬਾਲਾ, ਭਾਈ ਅਨੰਤ ਸਿੰਘ ਸਰਾਈਂ, ਭਾਈ ਗੁਰਮੇਲ ਸਿੰਘ ਚੋਹਕਾ, ਭਾਈ ਹਰਪ੍ਰੀਤ ਸਿੰਘ ਜੰਡੇ, ਭਾਈ ਪ੍ਰਿਤਪਾਲ ਸਿੰਘ ਸਾਗਰ, ਭਾਈ ਗੁਲਜ਼ਾਰ ਸਿੰਘ ਸਰਾਈਂ, ਭਾਈ ਮਨਜੀਤ ਸਿੰਘ ਰਾਉਡ਼ਾ, ਭਾਈ ਅਕਾਸ਼ਦੀਪ ਸਿੰਘ ਪ੍ਰੇਮਪੁਰ, ਭਾਈ ਮਨਜੀਤ ਸਿੰਘ ਖਡਿਆਲਾ, ਭਾਈ ਬਲਜਿੰਦਰ ਸਿੰਘ ਸਰਾਈਂ, ਭਾਈ ਮਨਦੀਪ ਸਿੰਘ ਧੁੱਗਾ, ਭਾਈ ਹਰਮਿੰਦਰ ਸਿੰਘ ਯੂ. ਐੱਸ. ਏ., ਭਾਈ ਦਲਜੀਤ ਸਿੰਘ ਜਰਮਨ, ਭਾਈ ਤੀਰਥ ਸਿੰਘ ਦੁਬਈ, ਭਾਈ ਨਿਸ਼ਾਨ ਸਿੰਘ ਇਟਲੀ, ਭਾਈ ਦਲੀਪ ਸਿੰਘ ਫਰਾਂਸ, ਭਾਈ ਕੁਲਦੀਪ ਸਿੰਘ ਅੱਲਡ਼੍ਹ ਪਿੰਡ ਆਦਿ ਸਮੇਤ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
‘ਦਸੂਹਾ ਸ਼ਹਿਰ ਦੇ ਵਿਕਾਸ ਲਈ ਖਰਚ ਕੀਤੇ ਜਾਣਗੇ 1.60 ਕਰੋਡ਼’
NEXT STORY