ਹੁਸ਼ਿਆਰਪੁਰ (ਪੰਡਿਤ)-ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਸਾਂਝੇ ਤੌਰ ’ਤੇ ਮੋਹਾਲੀ ਵਿਚ ਕੀਤੀ ਜਾਣ ਵਾਲੀ ਰੈਲੀ ਦੇ ਸਬੰਧ ’ਚ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਪਰਮਾਨੰਦ ਦਿਵੇਦੀ ਦੀ ਅਗਵਾਈ ਵਿਚ ਘਰ-ਘਰ ਜਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਮਬੰਦ ਕੀਤਾ। ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੀ ਟਾਂਡਾ ਇਕਾਈ ਵੱਲੋਂ ਕੇਸਰ ਸਿੰਘ ਬੰਸੀਆ ਸੰਗਠਨ ਸਕੱਤਰ ਪੰਜਾਬ ਪੈਨਸ਼ਨਰਜ਼ ਕੰਨਫੈਡਰੇਸ਼ਨ, ਸੁਰਿੰਦਰ ਮੋਹਨ ਸ਼ਰਮਾ ਅਤੇ ਤਾਰਾ ਸਿੰਘ ਕਠਾਣਾ ਨੇ ਇਸ ਮੁਹਿੰਮ ਵਿਚ ਸ਼ਾਮਲ ਹੋ ਕੇ ਟਾਂਡਾ ਅਤੇ ਨਜ਼ਦੀਕੀ ਪਿੰਡ ਬੁੱਢੀ ਪਿੰਡ, ਝਾਵਾਂ, ਮਸੀਤਪਲ ਕੋਟ, ਹਰਸੀ ਪਿੰਡ ਅਤੇ ਕੁਰਾਲਾ ਆਦਿ ਪਿੰਡਾਂ ਵਿਚ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਘਰ-ਘਰ ਜਾ ਕੇ 13 ਫਰਵਰੀ ਦੀ ਮੁਹਾਲੀ ਵਿਖੇ ਹੋਣ ਵਾਲੀ ਰੈਲੀ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਪਰਮਾਨੰਦ ਦਿਵੇਦੀ ਨੇ ਦੱਸਿਆ ਕਿ ਰੈਲੀ ਲਈ ਦਸੂਹਾ ਤੋਂ ਸਵੇਰੇ 7 ਵਜੇ ਦੋ ਬੱਸਾਂ ਚੱਲਣਗੀਆਂ ਜੋ ਗਰਨਾ ਸਾਹਿਬ, ਖੁੱਡਾ, ਟਾਂਡਾ, ਗਡ਼੍ਹਦੀਵਾਲਾ ਅਤੇ ਭੂੰਗਾ ਰਾਹੀਂ ਹੁਸ਼ਿਆਰਪੁਰ ਹੁੰਦੇ ਹੋਏ ਮੁਹਾਲੀ ਪਹੁੰਚਣਗੀਆਂ। ਉਨ੍ਹਾਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਰੈਲੀ ਵਿਚ ਸ਼ਾਮਲ ਹੋਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਿਟਾਇਰਡ ਡਾਇਰੈਕਟਰ ਬਾਗਬਾਨੀ ਵਿਭਾਗ ਸਤਨਾਮ ਸਿੰਘ ਚੌਹਾਨ, ਸੁਮਿੱਤਰ ਸਿੰਘ ਅਤੇ ਰਾਜਵਿੰਦਰ ਸਿੰਘ ਵੀ ਮੌਜੂਦ ਸਨ ।ਫੋਟੋ ਫਾਈਲ 7 ਐੱਚ ਐੱਸ ਪੀ ਐੱਚ ਪੰਡਿਤ 4
ਸਮਾਜਕ ਮੁੱਦਿਆਂ ਨਾਲ ਸਬੰਧਤ ਵਿਸ਼ਿਆਂ ’ਤੇ ਪੋਸਟਰ ਮੇਕਿੰਗ ਮੁਕਾਬਲੇ
NEXT STORY