ਨਵੀਂ ਦਿੱਲੀ– ਦਿੱਲੀ ਤੇ ਜ਼ਿਲਾ ਕ੍ਰਿਕਟ ਸੰਘ (ਡੀ. ਡੀ. ਸੀ. ਏ.) ਦੀ ਪਹਿਲੀ ਮਹਿਲਾ ਟੀ-20 ਕ੍ਰਿਕਟ ਲੀਗ ਦੇ ਉਦਘਾਟਨੀ ਮੈਚ ਵਿਚ ਆਰ. ਪੀ. ਕ੍ਰਿਕਟ ਅਕੈਡਮੀ ਨੇ ਐੱਨ. ਕੇ. ਖੰਨਾ ਕਲੱਬ ਨੂੰ 44 ਦੌੜਾਂ ਨਾਲ ਹਰਾਇਆ। ਇਸ ਲੀਗ ਵਿਚ ਡੀ. ਡੀ. ਸੀ. ਏ. ਤੋਂ ਰਜਿਸਟਰਡ 41 ਕਲੱਬਾਂ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਮਾਰਡਨ ਸਕੂਲ ਵਿਚ ਪਹਿਲਾ ਮੁਕਾਬਲਾ ਖੇਡਿਆ ਗਿਆ।
ਡੀ. ਡੀ. ਸੀ. ਏ. ਉਪ ਮੁਖੀ ਸ਼ਿਖਾ ਕਮਾਰ ਨੇ ਇਸ ਮੌਕੇ ’ਤੇ ਕਿਹਾ, ‘‘ਇਹ ਟੂਰਨਾਮੈਂਟ ਮਹਿਲਾ ਕ੍ਰਿਕਟਰਾਂ ਲਈ ਬਿਹਤਰੀਨ ਮੌਕਾ ਹੈ। ਉਮੀਦ ਹੈ ਕਿ ਇਸ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਖਿਡਾਰਨਾਂ ਨੂੰ ਭਵਿੱਖ ਵਿਚ ਰਾਸ਼ਟਰੀ ਤੇ ਕੌਮਾਂਤਰੀ ਪੱਧਰ ਦੇ ਨਾਲ ਮਹਿਲਾ ਪ੍ਰੀਮੀਅਰ ਲੀਗ ਵਿਚ ਖੇਡਣ ਦਾ ਮੌਕਾ ਮਿਲੇਗਾ।’’
ਮੁੱਲਾਂਪੁਰ ਸਟੇਡੀਅਮ 'ਚ ਫਿਰ ਹੋਵੇਗੀ ਚੌਕਿਆਂ-ਛੱਕਿਆਂ ਦੀ ਬਰਸਾਤ, ਮਿਲੀ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ
NEXT STORY