ਹੁਸ਼ਿਆਰਪੁਰ (ਸੰਜੇ ਰੰਜਨ)-ਗੁਰੂੁ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੋਮੈਨ ਦਸੂਹਾ ਦੇ ਫਿਜ਼ਿਕਸ ਵਿਭਾਗ ਵੱਲੋਂ ਐਪਟੀਚਿਊਡ (ਯੋਗਤਾ) ਟੈਸਟ ਲਿਆ ਗਿਆ, ਜਿਸ ਵਿਚ ਛੇਵੇਂ ਸਮੈਸਟਰ ਦੇ 25 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਟੈਸਟ ’ਚ ਨਿਊਕਲੀਅਰ, ਔਪਟਿਕਸ, ਇਲੈਕਟ੍ਰੀਸਿਟੀ ਐਂਡ ਮਕੈਨਿਜ਼ਮ ਨਾਲ ਸਬੰਧਤ ਵਿਸ਼ਿਆਂ ਨੂੰ ਆਧਾਰ ਬਣਾਇਆ ਗਿਆ । ਕਾਲਜ ਪ੍ਰਿੰਸੀਪਲ ਡਾ. ਨੀਨਾ ਅਨੇਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਟੈਸਟ ਵਿਦਿਆਰਥੀਆਂ ਦੀਆਂ ਭਵਿੱਖਮੁਖੀ ਯੋਜਨਾਵਾਂ ਲਈ ਅਹਿਮ ਜ਼ਰੂਰਤ ਹਨ। ਉਨ੍ਹਾਂ ਵਿਦਿਆਰਥੀਆਂ ਅਤੇ ਸਟਾਫ਼ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਅਜਿਹੀਆਂ ਗਤੀਵਿਧੀਆਂ ਚਾਲੂ ਰੱਖਣ ਲਈ ਪ੍ਰੇਰਿਤ ਕੀਤਾ। ਟੈਸਟ ਦੀ ਰੂਪ-ਰੇਖਾ ਫਿਜ਼ਿਕਸ ਵਿਭਾਗ ਦੀ ਮੁਖੀ ਪ੍ਰੋ. ਪੂਨਮ ਸ਼ਰਮਾ ਅਤੇ ਡਾ. ਕੋਮਲ ਵੱਲੋਂ ਉਲੀਕੀ ਗਈ। ਟੈਸਟ ’ਚ ਨੀਤੀ ਨੇ ਪਹਿਲਾ, ਰੀਆ ਨੇ ਦੂਸਰਾ ਅਤੇ ਪਲਵਿੰਦਰ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਚੱਬੇਵਾਲ ਦੇ ਪਿੰਡਾਂ ਨੂੰ ਜਿੰਮਾਂ ਲਈ 28 ਲੱਖ ਦੀਆਂ ਗ੍ਰਾਂਟਾਂ ਦੇ ਗੱਫੇ : ਡਾ. ਰਾਜ ਕੁਮਾਰ
NEXT STORY