ਹੁਸ਼ਿਆਰਪੁਰ (ਮੁੱਗੋਵਾਲ)-ਪ੍ਰਗਤੀ ਕਲਾ ਕੇਂਦਰ ਲਾਂਦਡ਼ਾ ਵੱਲੋਂ ਬਾਬਾ ਸਾਹਿਬ ਅੰਬੇਡਕਰ ਅਤੇ ਹੋਰ ਮੂਲ ਨਿਵਾਸੀ ਸੰਤਾਂ-ਮਹਾਪੁਰਸ਼ਾਂ ਦੇ ਮਿਸ਼ਨ ’ਤੇ ਕੰਮ ਕਰ ਰਹੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਇਕ ਕੇਡਰ ਕੈਂਪ ਲਾਇਆ ਗਿਆ। ਇਸ ਮੌਕੇ ਮਿਸ਼ਨਰੀ ਕਲਾਕਾਰ ਗਿਆਨ ਚੰਦ ਗੰਗਡ਼, ਦੇਸ ਛਾਜਲੀ ਲੋਕ ਸੰਗੀਤ ਮੰਡਲੀ, ਜੀਵਨ ਮਹਿਮੀ, ਵਿੱਕੀ ਬਹਾਦਰਕੇ, ਰੂਪ ਲਾਲ ਧੀਰ ਆਦਿ ਕਲਾਕਾਰਾਂ ਵੱਲੋਂ ਸਮਾਜ ਵਿਚ ਫੈਲੀਆਂ ਬੁਰਾਈਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਨ੍ਹਾਂ ਵਿਚੋਂ ਬਾਹਰ ਨਿਕਲਣ ਦਾ ਸੰਦੇਸ਼ ਦਿੱਤਾ ਗਿਆ। ਟੀਮ ਦੇ ਨਿਰਦੇਸ਼ਕ ਸੋਢੀ ਰਾਣੀ ਨੇ ਕਿਹਾ ਕਿ ਅੱਜ ਸਾਡਾ ਸਮਾਜ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਅਤੇ ਦੇਸ਼ ਨੂੰ ਵਿਗਿਆਨ ਦੇ ਖੇਤਰ ਵਿਚ ਅੱਗੇ ਵਧਾਉਣ ਵਾਲੇ ਗਿਆਨ ਤੋਂ ਵਾਂਝਾ ਹੋ ਰਿਹਾ ਹੈ। ਸਹੀ ਸੂਝ-ਬੂਝ ਦੀ ਘਾਟ ਕਾਰਨ ਹੀ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦਾ ਸੇਵਨ, ਲੁੱਟਾਂ-ਖੋਹਾਂ ਤੇ ਜਬਰ-ਜ਼ਨਾਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ। ਚੰਗੀ ਸੋਚ ਪੈਦਾ ਕਰਨ ਲਈ ਚੰਗਾ ਸਾਹਿਤ ਪੜ੍ਹਨਾ ਜ਼ਰੂਰੀ ਹੈ, ਤਾਂ ਹੀ ਸਾਡੀ ਪੁਰਾਤਨ ਰੂਡ਼ੀਵਾਦੀ ਸੋਚ ਵਿਚ ਪਰਿਵਰਤਨ ਆ ਸਕਦਾ ਹੈ। ਇਸ ਮੌਕੇ ਜੈ ਭੀਮ ਕਾਰਵਾਂ ਚੈਰੀਟੇਬਲ ਸੋਸਾਇਟੀ ਮਾਹਿਲਪੁਰ ਵੱਲੋਂ ਚਿੱਤਰਕਾਰ ਕੁਲਪ੍ਰੀਤ ਰਾਣਾ ਨੂੰ ਕਲਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਮੌਕੇ ਰਛਪਾਲ ਰਾਜੂ ਪ੍ਰਧਾਨ ਬਸਪਾ ਪੰਜਾਬ, ਅੰਮ੍ਰਿਤਪਾਲ ਭੌਸਲੇ, ਰਮਨਦੀਪ ਲਾਲੀ, ਲਾਲ ਚੰਦ, ਕੁਲਪ੍ਰੀਤ ਰਾਣਾ, ਰਣਜੀਤ ਕੌਰ, ਕੁਲਰਾਜ ਰਾਣਾ, ਕੁਲਵਿੰਦਰ ਕੌਰ, ਪ੍ਰੋਮਿਲਾ ਦੇਵੀ, ਸੁਸ਼ੀਲ ਕ੍ਰਾਂਤੀ, ਸਿਮਰਨ, ਅਰਸ਼ਨੀਤ, ਅੰਮ੍ਰਿਤਾ ਰਾਣੀ, ਲਹਿੰਬਰ ਸਿੰਘ, ਪ੍ਰੋ. ਜਗਮੋਹਣ ਸਿੰਘ, ਜਸਵੰਤ ਸਿੰਘ ਰਾਏ, ਅਨਿਲ ਕੁਮਾਰ, ਜਸਵਿੰਦਰ ਭੱਟੀ, ਕਿਰਨਦੀਪ, ਬੱਬੂ ਘੁਡਾਣੀ, ਹਰਸ਼ ਕੁਮਾਰ, ਸੋਸਾਇਟੀ ਦੀ ਪ੍ਰਧਾਨ ਨਿਰਮਲ ਕੌਰ ਬੋਧ, ਮਾਸਟਰ ਜੈ ਰਾਮ ਬੋਧ, ਡਾ. ਕਰਮਜੀਤ ਤੂਰ, ਸੁਨੀਤਾ ਮੈਂਬਰ ਬਲਾਕ ਸੰਮਤੀ, ਜਗਤਾਰ ਸਿੰਘ ਸਾਬਕਾ ਐੱਸ. ਡੀ. ਓ. ਬਿਜਲੀ ਬੋਰਡ, ਸੀਮਾ ਰਾਣੀ, ਚੌਧਰੀ ਰਾਮ ਕਿਸ਼ਨ ਬਾਡ਼ੀਆਂ, ਜਸਵੀਰ ਬੇਗਮਪੁਰੀ, ਸਤਨਾਮ ਮੇਘੋਵਾਲ ਸਮੇਤ ਬਾਬਾ ਸਾਹਿਬ ਦੇ ਮਿਸ਼ਨ ਨਾਲ ਜੁਡ਼ੇ ਸਾਥੀ ਹਾਜ਼ਰ ਹੋਏ।
ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
NEXT STORY