ਹੁਸ਼ਿਆਰਪੁਰ (ਰੱਤੀ)-ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਗੁਰਦੀਪ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਅੰਗਰੇਜ਼ੀ ਵਿਭਾਗ ਦੀ ‘ਇੰਗਲਿਸ਼ ਲਿਟਰੇਰੀ ਸੋਸਾਇਟੀ’ ਵੱਲੋਂ ਲੇਖ ਮੁਕਾਬਲਾ ਕਰਵਾਇਆ ਗਿਆ। ਲੇਖ ਮੁਕਾਬਲਾ ਮਨੁੱਖ ਤੇ ਵਾਤਾਵਰਣ, ਵਧ ਰਹੀਆਂ ਕੀਮਤਾਂ, ਨਸ਼ੇ, ਨੌਜਵਾਨ ਪੀਡ਼੍ਹੀ ਵਿਚ ਵਧ ਰਹੀ ਅਨੁਸ਼ਾਸਨਹੀਣਤਾ, ਭਾਰਤ ਵਿਚ ਕਾਲਾ ਧਨ, ਭਰੂਣ ਹੱਤਿਆ ਅਤੇ ਪ੍ਰੈੱਸ ਵਿਚ ਆਜ਼ਾਦੀ ਨਾਲ ਸਬੰਧਤ ਵਿਸ਼ਿਆਂ ’ਤੇ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਸੁਨੈਨਾ (ਬੀ. ਐੱਸ. ਸੀ. ਐਗਰੀਕਲਚਰ ਸਮੈਸਟਰ ਦੂਜਾ), ਦੂਸਰਾ ਸਥਾਨ ਵੰਦਨਾ ਠਾਕੁਰ (ਬੀ. ਐੱਸ. ਸੀ. ਸਮੈਸਟਰ ਚੌਥਾ) ਅਤੇ ਤੀਸਰਾ ਸਥਾਨ ਅਰੂਸ਼ੀ (ਬੀ. ਸੀ. ਏ. ਸਮੈਸਟਰ ਚੌਥਾ) ਨੇ ਪ੍ਰਾਪਤ ਕੀਤਾ। ਇਸ ਮੁਕਾਬਲੇ ਲਈ ਅੰਗਰੇਜ਼ੀ ਵਿਭਾਗ ਦੇ ਮੁਖੀ ਡਾ. ਜਸਪਾਲ ਸਿੰਘ, ਪ੍ਰੋ. ਪੁਨੀਤ ਕੌਰ ਅਤੇ ਪ੍ਰੋ. ਸ਼ਿਖਾ ਨੇ ਆਪਣੀ ਯੋਗ ਅਗਵਾਈ ਦੁਆਰਾ ਵਿਸ਼ੇਸ਼ ਯੋਗਦਾਨ ਪਾਇਆ।²
ਕਮਿਊਨਿਟੀ ਪੁਲਸਿੰਗ ਸਾਂਝ ਕੇਂਦਰ ਦੀ ਮੀਟਿੰਗ
NEXT STORY