ਹੁਸ਼ਿਆਰਪੁਰ (ਪੰਡਿਤ)-ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾਡ਼ੇ ਸਬੰਧੀ ਗੁਰਦੁਆਰਾ ਗੁਰੂ ਰਵਿਦਾਸ ਮਹਾਰਾਜ ਗਡ਼੍ਹੀ ਮੁਹੱਲਾ ਉਡ਼ਮੁਡ਼ ਤੋਂ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਸਵੇਰੇ ਕੱਢੀ ਗਈ ਪ੍ਰਭਾਤ ਫੇਰੀ ਵਿਚ ਵਾਰਡ ਦੀਆਂ ਸਮੂਹ ਸੰਗਤਾਂ ਨੇ ਹਾਜ਼ਰੀ ਲੁਆਈ। ਇਸ ਦੌਰਾਨ ਸੰਗਤਾਂ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਅਤੇ ਉਨ੍ਹਾਂ ਦੀ ਮਹਿਮਾ ਗਾਉਂਦੀਆਂ ਜਾ ਰਹੀਆਂ ਸਨ। ਪ੍ਰਬੰਧਕ ਸੇਵਾਦਾਰਾਂ ਨੇ ਦੱਸਿਆ ਕਿ 1 ਫਰਵਰੀ ਤੋਂ ਸ਼ੁਰੂ ਪ੍ਰਭਾਤ ਫੇਰੀਆਂ 19 ਫਰਵਰੀ ਤੱਕ ਚੱਲਣਗੀਆਂ ਅਤੇ ਇਸ ਦਿਨ ਗਡ਼੍ਹੀ ਮੁਹੱਲਾ ਵਿਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾਡ਼ੇ ਮੌਕੇ ਧਾਰਮਕ ਸਮਾਗਮ ਕਰਵਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਰਾਜ ਮੱਲ, ਮੋਹਨ ਲਾਲ, ਗੁਰਸੇਵਕ ਮਾਰਸ਼ਲ, ਬਾਬਾ ਬਲਦੇਵ ਰਾਜ, ਧਰਮ ਚੰਦ, ਹਰਮੇਸ਼ ਕੁਮਾਰ, ਸ਼ਿੰਦਾ, ਸੁਰਜੀਤ ਲਾਲ, ਸੁਰਿੰਦਰ ਮੋਹਨ, ਪਰਮਿੰਦਰ ਸਿੰਘ ਸੋਢੀ, ਰਾਕੇਸ਼ ਭੰਡਾਰੀ, ਮੋਨੂੰ, ਦੇਸ ਰਾਜ, ਸੰਜੀਵ, ਸਾਹਿਲ, ਸੋਢੀ, ਨੀਰਜ, ਕਾਲਾ, ਸੁਨੀਲ ਸ਼ੀਲਾ, ਪੰਮਾ, ਨੀਟਾ, ਗੋਲਡੀ, ਗੁਰਨਾਮ ਸਿੰਘ, ਪਲਵਿੰਦਰ ਸਿੰਘ ਸੋਨੀ, ਪੰਮੂ, ਸੁਖਵਿੰਦਰ ਲਾਲ ਬਿੰਦੂ ਆਦਿ ਨੇ ਹਾਜ਼ਰੀ ਲੁਆਈ।
ਪ੍ਰਵਾਸੀ ਪੰਜਾਬੀ ਦਾਨੀ ਵੱਲੋਂ ਸਰਕਾਰੀ ਸਕੂਲ ਲਈ ਵਿੱਤੀ ਮਦਦ
NEXT STORY