ਹੁਸ਼ਿਆਰਪੁਰ (ਅਮਰਿੰਦਰ)-ਰੇਲਵੇ ਵੱਲੋਂ ਹਰ ਸਾਲ ਸਰਦੀ ਦੇ ਮੌਸਮ ’ਚ ਧੁੰਦ ਦੇ ਮੱਦੇਨਜ਼ਰ ਹੁਸ਼ਿਆਰਪੁਰ ਤੋਂ ਜਲੰਧਰ ਜਾਣ ਵਾਲੀ ਸਵੇਰ ਵਾਲੀ ਅਤੇ ਜਲੰਧਰ ਤੋਂ ਰਾਤ 9 ਵਜੇ ਹੁਸ਼ਿਆਰਪੁਰ ਆਉਣ ਵਾਲੀ ਪੈਸੰਜਰ ਟ੍ਰੇਨ ਨੂੰ ਨਹੀਂ ਚਲਾਇਆ ਜਾਂਦਾ। ਇਸੇ ਕਡ਼ੀ ਤਹਿਤ ਇਸ ਸਾਲ ਰੇਲਵੇ ਵੱਲੋਂ ਇਨ੍ਹਾਂ ਦੋਵੇਂ ਰੇਲ ਗੱਡੀਆਂ ਨੂੰ 11 ਨਵੰਬਰ 2018 ਨੂੰ ਰੱਦ ਕਰਕੇ ਇਸਨੂੰ 15 ਫਰਵਰੀ 2019 ਨੂੰ ਚਲਾਉਣ ਦਾ ਐਲਾਨ ਕੀਤਾ ਸੀ। ਰੇਲਵੇ ਨੇ ਹੁਣ ਇਨ੍ਹਾਂ ਦੋਵੇਂ ਰੇਲ ਗੱਡੀਆਂ ਨੂੰ 31 ਮਾਰਚ ਤੱਕ ਰੱਦ ਕਰ ਦਿੱਤਾ ਹੈ ਅਤੇ ਇਹ ਗੱਡੀਆਂ ਅਪ੍ਰੈਲ ਮਹੀਨੇ ਤੋਂ ਚੱਲਣ ਦੀ ਸੰਭਾਵਨਾ ਹੈ। ਫਿਲਹਾਲ ਨਵੇਂ ਆਦੇਸ਼ਾਂ ਤੱਕ 31 ਮਾਰਚ ਤੱਕ ਬੰਦ ਰਹਿਣਗੀਆਂ। ਵਰਨਣਯੋਗ ਹੈ ਕਿ ਰੇਲਵੇ ਵੱਲੋਂ 89 ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਇਨ੍ਹਾਂ ਵਿਚ ਫਿਰੋਜ਼ਪੁਰ ਰੇਲ ਮੰਡਲ ਦੀਆਂ 13 ਗੱਡੀਆਂ ਵੀ ਸ਼ਾਮਲ ਹਨ। ਹੁਸ਼ਿਆਰਪੁਰ ਦੇ ਲੋਕਾਂ ਦੀ ਵਧੇਗੀ ਪ੍ਰੇਸ਼ਾਨੀ ਵਰਨਣਯੋਗ ਹੈ ਕਿ ਸ਼ਹਿਰ ਤੇ ਆਸ-ਪਾਸ ਦੇ ਰਹਿਣ ਵਾਲੇ ਲੋਕ ਜਲੰਧਰ ਸ਼ਹਿਰ ਤੇ ਜਲੰਧਰ ਕੈਂਟ ਤੋਂ ਤਡ਼ਕੇ ਚੱਲਣ ਵਾਲੀ ਸ਼ਤਾਬਦੀ, ਗਰੀਬ ਰੱਥ, ਆਮਰਪਾਲੀ ਐਕਸਪ੍ਰੈੱਸ ਸਮੇਤ ਹੋਰ ਕਈ ਰੇਲ ਗੱਡੀਆਂ ਫਡ਼ਨ ਲਈ ਹੁਸ਼ਿਆਰਪੁਰ ਤੋਂ ਸਵੇਰੇ 3.55 ਵਜੇ ਚੱਲਣ ਵਾਲੀ ਪਹਿਲੀ ਪੈਸੰਜਰ ਟਰੇਨ ’ਚ ਸਫ਼ਰ ਕਰਦੇ ਸਨ। ਇਸੇ ਤਰ੍ਹਾਂ ਦੂਰ-ਦੁਰਾਡੇ ਤੋਂ ਆਉਣ ਵਾਲੇ ਪੈਸੰਜਰ ਜਲੰਧਰ ਤੋਂ ਰਾਤ ਨੂੰ ਚੱਲਣ ਵਾਲੀ 9.15 ਵਜੇ ਵਾਲੀ ਟ੍ਰੇਨ ’ਚ ਸਵਾਰੀ ਕਰਦੇ ਹਨ। ਸਰਦੀਆਂ ਵਿਚ ਇਨ੍ਹਾਂ ਗੱਡੀਆਂ ਦੇ ਰੱਦ ਹੋਣ ਨਾਲ ਲੋਕ ਟੈਕਸੀ ਜਾਂ ਬੱਸ ਵਿਚ ਸਫ਼ਰ ਕਰਨ ਲਈ ਮਜਬੂਰ ਹਨ ਅਤੇ ਰੇਲ ਗੱਡੀ ਵਿਚ 10 ਰੁਪਏ ਕਿਰਾਇਆ ਖਰਚਣ ਦੀ ਬਜਾਏ ਬੱਸ ਵਿਚ 45 ਰੁਪਏ ਅਤੇ ਟੈਕਸੀ ਵਿਚ 1000 ਰੁਪਏ ਤੱਕ ਖਰਚ ਕਰਨੇ ਪੈਂਦੇ ਹਨ। ਅਜਿਹੇ ਵਿਚ ਰੇਲ ਗੱਡੀ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ’ਤੇ ਫਿਰੋਜ਼ਪੁਰ ਮੰਡਲ ਰੇਲਵੇ ਦੇ ਅਧਿਕਾਰੀ ਵੀ ਕੁੱਝ ਬੋਲਣ ਲਈ ਤਿਆਰ ਨਹੀਂ ਹਨ।
19ਵਾਂ ਵੈਦ ਨਿਰੰਜਣ ਦਾਸ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਜਾਰੀ
NEXT STORY