ਹੁਸ਼ਿਆਰਪੁਰ (ਜਤਿੰਦਰ)-ਜੈ ਮਾਂ ਚਿੰਤਪੁਰਨੀ ਵੈੱਲਫੇਅਰ ਕਲੱਬ ਪਿੰਡ ਮੱਲ੍ਹੀਆਂ ਨੰਗਲ ਵੱਲੋਂ ਪਿੰਡ ਵਿਚ ਪਿਛਲੇ ਕਾਫੀ ਸਮੇਂ ਤੋਂ ਖਰਾਬ ਪਏ ਸਰਕਾਰੀ ਹੈਂਡ ਪੰਪ ਨੂੰ ਠੀਕ ਕਰਵਾਇਆ ਗਿਆ। ਹੈਂਪ ਪੰਪ ਖਰਾਬ ਹੋਣ ਕਾਰਨ ਪਿੰਡ ਵਾਸੀਆਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੋ ਰਹੀ ਸੀ ਜਿਸ ਕਾਰਨ ਕਲੱਬ ਵੱਲੋਂ ਹੈਂਡ ਪੰਪ ਠੀਕ ਕਰਵਾਉਣ ਦਾ ਬੀਡ਼ਾ ਚੁੱਕਿਆ ਗਿਆ। ਕਲੱਬ ਮੈਂਬਰਾਂ ਨੇ ਦੱਸਿਆ ਕਿ ਕਲੱਬ ਵੱਲੋਂ ਜਲਦੀ ਹੀ ਪਿੰਡ ਵਿਚ ਇਕ ਵਿਧਵਾ ਮਹਿਲਾ ਲਈ ਘਰ ਬਣਾ ਕੇ ਦਿੱਤਾ ਜਾਵੇਗਾ। ਇਸ ਮੌਕੇ ਪ੍ਰਧਾਨ ਮਨਿੰਦਰ ਸਿੰਘ, ਵਾਈਸ ਪ੍ਰਧਾਨ ਦਵਿੰਦਰ ਸਿੰਘ, ਕੈਸ਼ੀਅਰ ਸੁੱਖਾ, ਮਨਜੀਤ ਸਿੰਘ, ਬਿੰਦਰ, ਸੰਜੂ, ਸਰਵਣ ਸਿੰਘ, ਸੁਰਜੀਤ ਸਿੰਘ, ਕਰਮਜੀਤ ਸਿੰਘ, ਬਲਦੇਵ ਸਿੰਘ, ਅੰਗਰੇਜ਼ ਸਿੰਘ, ਬਿਕਰਮਜੀਤ ਸਿੰਘ, ਸੋਮ ਰਾਜ, ਮੰਗਾ, ਹਰਮਨ ਸਿੰਘ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।
ਸ੍ਰੀ ਖੁਰਾਲਗਡ਼੍ਹ ਸਾਹਿਬ ਲਈ ਮੋਟਰਸਾਈਕਲ ਯਾਤਰਾ ਸਬੰਧੀ ਮੀਟਿੰਗ
NEXT STORY