ਹੁਸ਼ਿਆਰਪੁਰ (ਜਸਵਿੰਦਰ)-ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਲਖਵਿੰਦਰ ਸਿੰਘ ਲੱਖੀ ਟਾਂਡਾ ਵੱਲੋਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਦੇ ਚੱਲਦਿਆਂ ਪੀ.ਏ.ਸੀ. ਕਮੇਟੀ ’ਚ ਵਾਧਾ ਕਰਦਿਆਂ ਮੈਂਬਰ ਨਿਯੁਕਤ ਕਰਕੇ ਟਾਂਡਾ ਹਲਕੇ ਦਾ ਮਾਣ ਵਧਾਇਆ ਹੈ। ਜ਼ਿਕਰਯੋਗ ਹੈ ਕਿ ਲੱਖੀ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਵੱਖ-ਵੱਖ ਅਹੁਦਿਆਂ ਤੋਂ ਇਲਾਵਾ ਸੇਵਾ ਅਧਿਕਾਰ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤਾ ਸੀ ਤੇ ਹੁਣ ਪੀ.ਏ.ਸੀ. ਦਾ ਮੈਂਬਰ ਨਿਯੁਕਤ ਕਰਨ ’ਤੇ ਹਲਕੇ ਅੰਦਰ ਖੁਸ਼ੀ ਮਨਾਈ ਜਾ ਰਹੀ ਹੈ। ਇਸ ਮੌਕੇ ਲੱਖੀ ਨੇ ਕਿਹਾ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਕੰਮ ਕਰਦੇ ਰਹਿਣਗੇ ਤੇ ਪਾਰਟੀ ਹਾਈਕਮਾਂਡ ਵੱਲੋਂ ਸੌਂਪੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਸੰਤ ਨਿਰੰਕਾਰੀ ਮਿਸ਼ਨ 23 ਨੂੰ 3200 ਬ੍ਰਾਂਚਾਂ ’ਚ ਚਲਾਏਗਾ ਸਫ਼ਾਈ ਮੁਹਿੰਮ
NEXT STORY