ਹੁਸ਼ਿਆਰਪੁਰ (ਘੁੰਮਣ)-15 ਮਾਰਚ ਤੱਕ ਜਮ੍ਹਾ ਹੋਣ ਵਾਲੀ ਅੈਡਵਾਂਸ ਟੈਕਸ ਦੀ ਆਖਰੀ ਕਿਸ਼ਤ ’ਚ ਖਜ਼ਾਨਾ ਜਟਾਉਣ ਦੇ ਉਦੇਸ਼ ਨਾਲ ਆਮਦਨ ਕਰ ਵਿਭਾਗ ਦੁਆਰਾ ਨਾਮੀ ਫਰਮਾਂ ’ਤੇ ਸਰਵੇ ਦੀ ਕਾਰਵਾਈ ’ਚ ਤੇਜ਼ੀ ਲਿਆਂਦੀ ਜਾ ਰਹੀ ਹੈ। ਪ੍ਰਿੰਸੀਪਲ ਕਮਿਸ਼ਨਰ ਜਲੰਧਰ ਡਾ. ਸਿੰਮੀ ਗੁਪਤਾ ਦੇ ਦਿਸ਼ਾ-ਨਿਰਦੇਸ਼ਾ ’ਤੇ ਆਮਦਨ ਰੇਂਜ ਹੁਸ਼ਿਆਰਪੁਰ ਦੁਆਰਾ ਜੁਆਇੰਟ ਕਮਿਸ਼ਨਰ ਭਵਾਨੀ ਸ਼ੰਕਰ ਦੀ ਅਗਵਾਈ ’ਚ ਸ਼ਹਿਰ ’ਚ ਹਾਰਡਵੇਅਰ, ਲੱਕਡ਼ੀ ਤੇ ਜੂਲਰੀ ਨਾਲ ਸਬੰਧਤ ਕਾਰੋਬਾਰੀਆ ’ਤੇ ਅੱਜ ਦੁਪਹਿਰ ਦਸਤਕ ਦਿੱਤੀ ਗਈ। ਇਸ ਟੀਮ ’ਚ ਡਿਪਟੀ ਕਮਿਸ਼ਨਰ ਆਫ਼ ਇਨਕਮ ਟੈਕਸ ਵੇਦਪਾਲ ਸਿੰਘ, ਅਸਿਸਟੈਂਟ ਕਮਿਸ਼ਨਰ ਅੰਕਿਤ ਅਗਰਵਾਲ ਤੇ ਐੱਸ.ਪੀ. ਸਿੰਘ, ਆਈ.ਟੀ.ਓ. ਤਰਸੇਮ ਲਾਲ, ਪਦਮ ਜੈਨ, ਕਸ਼ਮੀਰੀ ਲਾਲ, ਭਜਨ ਪ੍ਰਤਾਪ, ਵਿਕਾਸ ਤੇ ਗੁਰਬਖਸ਼ ਸਿੰਘ ਤੇ ਇੰਸਪੈਕਟਰ ਜਗਦੀਪ ਸਿੰਘ, ਮੇਹਰ ਚੰਦ, ਸਤਪਾਲ ਸਿੰਘ, ਕੁਲਵਿੰਦਰ ਕੌਰ, ਬਲਵੀਰ ਸਿੰਘ, ਰੂਬ ਭਾਟੀਆ, ਦੇਸ ਰਾਜ ਆਦਿ ਸਟਾਫ਼ ਨਾਲ ਆਧਾਰਤ ਹੁਸ਼ਿਆਰਪੁਰ, ਜਲੰਧਰ ਤੇ ਦਸੂਹਾ ਦੀ ਟੀਮ ਨੇ ਦੁਪਹਿਰ 1.30 ਵਜੇ ਦੇ ਕਰੀਬ ਇਕੋ ਸਮੇਂ ਇਨ੍ਹਾਂ ਕਾਰੋਬਾਰੀਆਂ ’ਚ ਸਰਵੇ ਦੀ ਕਾਰਵਾਈ ਸ਼ੁਰੂ ਕੀਤੀ। ਵਿਭਾਗ ਵੱਲੋਂ ਇਸ ਕਾਰਵਾਈ ਨਾਲ ਪੂਰੇ ਸ਼ਹਿਰ ਦੇ ਕਾਰੋਬਾਰੀ ਹਲਕੇ ’ਚ ਭੜਥੂ ਪੈ ਗਿਆ।ਲੋਗੋ।
ਨੌਜਵਾਨਾਂ ਤੇ ਸੈਲਫ ਹੈਲਪ ਗਰੁੱਪਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਮੁਹੱਈਆ ਕਰਵਾਇਆ ਜਾਵੇ ਵੱਧ ਤੋਂ ਵੱਧ ਕਰਜ਼ਾ : ਏ. ਡੀ. ਸੀ
NEXT STORY