ਹੁਸ਼ਿਆਰਪੁਰ (ਪੰਡਿਤ)-ਸੰਤ ਮਾਂਝਾ ਸਿੰਘ ਕਰਮਜੋਤ ਮਾਡਲ ਹਾਈ ਸਕੂਲ ਠਾਕਰੀ ਵਿਚ ਕੁਇੱਜ਼ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸਕੂਲ ਦੇ ਸਾਰੇ ਹਾਊਸਾਂ ਦੀਆਂ ਟੀਮਾਂ ਨੇ ਭਾਗ ਲਿਆ। ਪ੍ਰਿੰਸੀਪਲ ਅੰਜੂ ਸ਼ਰਮਾ ਦੀ ਅਗਵਾਈ ਵਿਚ ਹੋਏ ਇਸ ਮੁਕਾਬਲੇ ਵਿਚ ਜਨਰਲ ਨਾਲਜ, ਹਿੰਦੀ, ਪੰਜਾਬੀ ਵਿਸ਼ੇ ਦੇ ਨਾਲ-ਨਾਲ ਕੰਪਿਊਟਰ ਗਿਆਨ ਸਬੰਧੀ ਸਵਾਲ ਪੁੱਛੇ ਗਏ। ਮੁਕਾਬਲੇ ਵਿਚ ਆਰਕਟਿਕ ਹਾਊਸ ਦੀ ਟੀਮ ਜਲੇਸ਼ ਵਿਰਲੀ, ਕਾਵਿਆਂ ਸ਼ਰਮਾ, ਤੈਨਮਪ੍ਰੀਤ, ਸਿਮਰਨਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਨੇ 44 ਅੰਕ ਹਾਸਲ ਕਰ ਕੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ 35 ਅੰਕਾਂ ਨਾਲ ਪੈਸੇਫਿਕ ਸਾਗਰ ਹਾਊਸ ਦੀ ਟੀਮ ਦੂਜੇ ਅਤੇ ਹਿੰਦ ਮਹਾਸਾਗਰ ਹਾਊਸ ਦੀ ਟੀਮ 31 ਅੰਕਾਂ ਨਾਲ ਤੀਜੇ ਸਥਾਨ ’ਤੇ ਰਹੀ। ਜੇਤੂ ਟੀਮ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਅੰਜੂ ਸ਼ਰਮਾ ਨੇ ਇਨਾਮ ਦਿੱਤੇ ਅਤੇ ਕਿਹਾ ਕਿ ਕਿਤਾਬੀ ਗਿਆਨ ਦੇ ਨਾਲ- ਨਾਲ ਆਲੇ-ਦੁਆਲੇ ਅਤੇ ਦੇਸ਼ ਦੁਨੀਆ ਬਾਰੇ ਜਾਣਕਾਰੀ ਰੱਖਣੀ ਵਿਦਿਆਰਥੀਆਂ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਵਾਈਸ ਪ੍ਰਿੰਸੀਪਲ ਮਨਿੰਦਰ ਸਿੰਘ, ਰਿਤੂ ਸ਼ਰਮਾ, ਅਮਰਜੀਤ ਕੌਰ, ਅੰਤਿਮ ਲਤਾ, ਗੁਰਪ੍ਰੀਤ ਕੌਰ, ਕਸ਼ਮੀਰ ਕੌਰ, ਸਰਬਜੀਤ ਕੌਰ, ਬਬੀਤਾ ਰਾਣੀ, ਰਿਤੂ ਭੇਲਾ, ਬਲਵਿੰਦਰ ਕੌਰ, ਸਿਮਰਜੀਤ ਕੌਰ, ਅਮਨਦੀਪ ਕੌਰ, ਆਬਾ, ਰਿੰਪੀ ਆਦਿ ਮੌਜੂਦ ਸਨ।ਫੋਟੋ ਫਾਈਲ : 5 ਐੱਚ ਐੱਸ ਪੀ ਐੱਚ ਪੰਡਿਤ 3
ਐੱਮ. ਸੀ. ਨੇ ਮੌਕੇ ’ਤੇ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਕੀਤਾ ਹੱਲ
NEXT STORY