ਹੁਸ਼ਿਆਰਪੁਰ (ਆਨੰਦ)-ਕਸਬਾ ਹਰਿਆਣਾ ਦੇ ਵਾਰਡ ਨੰਬਰ 8 ਦੇ ਮੁਹੱਲਾ ਮੈਹਤਿਆ ਤੇ ਤਕਿਆ ਢੇਲੋ ਸ਼ਾਹ ਦੇ ਨਿਵਾਸੀਆਂ ਨੇ ਪਿਛਲੇ ਕੁਝ ਸਮੇਂ ਤੋਂ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਾਰਡ ਦੇ ਐੱਮ. ਸੀ. ਸ਼ਸ਼ੀ ਕੁਮਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਤੋਂ ਗੰਦਗੀ ਨਾਲ ਭਰੇ ਨਾਲੇ-ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਗੰਦੇ ਪਾਣੀ ਦੀ ਨਿਕਾਸੀ ਬੰਦ ਹੋ ਕੇ ਰਹਿ ਗਈ ਹੈ, ਜਿਸ ਕਰ ਕੇ ਲੋਕਾਂ ’ਚ ਬੀਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਨਾਲੀਆਂ ਦਾ ਵੀ ਪਾਣੀ ਰਸਤੇ ’ਚ ਇਕੱਠਾ ਹੋ ਰਿਹਾ ਹੈ ਤੇ ਆਉਣ-ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐੱਮ. ਸੀ. ਸ਼ਸ਼ੀ ਕੁਮਾਰ ਨੇ ਮੌਕੇ ’ਤੇ ਜਾ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਸਮਝਦੇ ਹੋਏ ਭਰੋਸਾ ਦਿੱਤਾ ਕਿ ਜਲਦ ਹੀ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਅਗਲੇ ਦਿਨ ਉਥੇ ਪਹੁੰਚ ਕੇ ਜੇ. ਸੀ. ਬੀ. ਮਸ਼ੀਨ ਨਾਲ ਪਾਣੀ ਦੀ ਨਿਕਾਸੀ ਲਈ ਨਾਲਿਆਂ ਦੀ ਸਫਾਈ ਕਰਵਾਈ। ਸ਼ਸ਼ੀ ਕੁਮਾਰ ਨੇ ਮੁਹੱਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਭਵਿੱਖ ’ਚ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਮੁਹੱਲਾ ਵਾਸੀ ਵੀ ਹਾਜ਼ਰ ਸਨ। p8o“o 5ਐਚਐਸਪੀਆਨੰਦ 2
ਕੁੱਖ ’ਚ ਬੱਚਾ ਗੁਆ ਚੁੱਕੀ ਔਰਤ ਦੀ ਵਾਰਡ ’ਚ ਸ਼ਿਫਟਿੰਗ ਲਈ ਹਸਪਤਾਲ ਕਰਮਚਾਰੀ ਮੰਗਦੇ ਰਹੇ ਚਾਹ-ਪਾਣੀ
NEXT STORY