ਹੁਸ਼ਿਆਰਪੁਰ (ਗੁਰਮੀਤ)-ਉੱਘੇ ਸਮਾਜ ਸੇਵੀ ਅਤੇ ਬੁੱਧੀਜੀਵੀ ਵਰਗ ਨਾਲ ਸਬੰਧਤ ਸ਼ਖਸੀਅਤ ਮਾ: ਜੋਗਾ ਸਿੰਘ ਬਠੁੱਲਾ ਵੱਲੋਂ ਆਪਣੀ ਪਤਨੀ ਸਵ. ਸ਼੍ਰੀਮਤੀ ਹਰਸਿਮਰਤ ਕੌਰ ਦੀ ਯਾਦ ਵਿਚ ਪਿੰਡ ਬਠੁੱਲਾ ਦੀਆਂ ਵੱਖ-ਵੱਖ ਥਾਵਾਂ ’ਤੇ ਆਮ ਜਨਤਾ ਦੇ ਬੈਠਣ ਲਈ ਬੈਂਚਾਂ ਦੀ ਸੇਵਾ ਨਿਭਾਈ ਗਈ ਹੈ। ਉਨ੍ਹਾਂ ਵੱਲੋਂ ਦਰਜਨ ਦੇ ਕਰੀਬ ਬੈਂਚ 25 ਕੁ ਹਜ਼ਾਰ ਰੁਪਏ ਦੀ ਲਾਗਤ ਨਾਲ ਤਿਆਰ ਕਰਵਾ ਕੇ ਇਹ ਬੈਂਚ ਉਨ੍ਹਾਂ ਪਿੰਡ ਵਾਸੀ ਆਗੂਆਂ ਦੀ ਹਾਜ਼ਰੀ ’ਚ ਪਿੰਡ ਦੇ ਗੁਰਦੁਆਰਾ ਸਾਹਿਬ, ਸਹਿਕਾਰੀ ਸਭਾ, ਸ਼ਨੀ ਮੰਦਰ, ਮਸੀਤ, ਚੌਕ, ਥਡ਼੍ਹਾ ਆਦਿ ਜਿਹੀਆਂ ਥਾਵਾਂ, ਜਿਥੇ ਲੋਕਾਂ ਨੂੰ ਬੈਠਣ ਵਿਚ ਦਿੱਕਤ ਆਉਂਦੀ ਸੀ, ਵਿਖੇ ਸਥਾਪਤ ਕਰਵਾ ਦਿੱਤੇ। ਪਿੰਡ ਬਠੁੱਲਾ ਵਾਸੀਆਂ ਵੱਲੋਂ ਉਨ੍ਹਾਂ ਦੀਆਂ ਉਕਤ ਸੇਵਾਵਾਂ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮੋਹਣ ਸਿੰਘ ਸੈਕਟਰੀ, ਵਿਸ਼ਾਲ ਚੱਢਾ, ਪਰਮਜੀਤ ਸਿੰਘ ਪੰਮਾ, ਜਗਜੀਤ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ।
ਸਿੱਧ ਬਾਬਾ ਬਾਲਕ ਨਾਥ ਜੀ ਦਾ ਕਰਵਾਇਆ ਸਾਲਾਨਾ ਜਗਰਾਤਾ
NEXT STORY