ਹੁਸ਼ਿਆਰਪੁਰ (ਆਨੰਦ)-ਕੰਡੀ ਖੇਤਰ ਦੇ ਪਿੰਡ ਡੰਡੋਹ ਵਿਖੇ ਪ੍ਰਾਚੀਨ ਮੰਦਰ ਬਾਬਾ ਫਲਾਈਆਂ ਵਾਲਾ ਵਿਖੇ ਮੰਦਰ ਕਮੇਟੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਧਾਰਮਕ ਸਮਾਗਮ ਅਤੇ ਭੰਡਾਰੇ ਦਾ ਸਫਲ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰੀ ਗਿਣਤੀ ’ਚ ਸੰਗਤਾਂ ਨੇ ਸ਼ਾਮਲ ਹੋ ਕੇ ਬਾਬਾ ਜੀ ਦੇ ਦਰਬਾਰ ’ਤੇ ਹਾਜ਼ਰੀਆਂ ਭਰਦੇ ਹੋਏ ਮੰਨਤਾਂ ਮੰਗੀਆਂ। ਮੰਦਰ ਕਮੇਟੀ ਦੀ ਪ੍ਰਧਾਨ ਅਨਿਲ ਵਰਮਾ, ਸਕੱਤਰ ਪਰਦੁਮਨ ਸਿੰਘ ਅਤੇ ਖਜ਼ਾਨਚੀ ਸੁਭਾਸ਼ ਚੰਦਰ ਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਸਵੇਰੇ ਹਵਨ ਯੱਗ ਅਤੇ ਸੰਗਤਾਂ ਦੀ ਭਾਰੀ ਹਾਜ਼ਰੀ ’ਚ ਬਾਬਾ ਜੀ ਦੇ ਜੈਕਾਰਿਆਂ ਦੀ ਗੁੂੁੰਜ ’ਚ ਝੰਡੇ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਉਪਰੰਤ ਪ੍ਰਸਿੱਧ ਭਜਨ ਸਮਰਾਟ ਰਾਣਾ ਸ਼ਰਨਜੀਤ ਕਮਾਹੀਦੇਵੀ ਵਾਲਿਆਂ ਨੇ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਸੰਗਤਾਂ ਨੂੰ ਭਗਤੀ ਰੰਗ ’ਚ ਰੰਗ ਦਿੱਤਾ। ਉਨ੍ਹਾਂ ਕਥਾ ਪ੍ਰਵਾਹ ਕਰਦਿਆਂ ਕਿਹਾ ਕਿ ਕਲਯੱੁਗ ’ਚ ਕੀਰਤਨ ਦੀ ਬਹੁਤ ਹੀ ਮਹਿਮਾ ਹੈ ਤੇ ਕੀਰਤਨ ਹੀ ਸਭ ਸੁੱਖਾਂ ਦੀ ਖਾਨ ਹੈ। ਇਸ ਮੌਕੇ ਸਾਬਕਾ ਸਰਪੰਚ ਬੀਬੀ ਮਹਿੰਦਰ ਕੌਰ, ਗੁਰਦੀਪ ਸਿੰਘ, ਕੁਲਦੀਪ ਸਿੰਘ, ਮੁਕੇਸ਼ ਕੁਮਾਰ, ਗੋਪਾਲ ਸਿੰਘ, ਰਣਧੀਰ ਸਿੰਘ, ਸੁਰਿੰਦਰ ਸਿੰਘ, ਮਹਿੰਦਰ ਸਿੰਘ, ਅਸ਼ੋਕ ਕੁਮਾਰ, ਪੁਨੀਤ, ਬੰਟੀ, ਨਰਿੰਦਰ ਸਿੰਘ ਤੇ ਕਈ ਹੋਰਾਂ ਨੇ ਬਾਬਾ ਜੀ ਦੇ ਦਰਬਾਰ ’ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾਇਆ। ਇਸ ਮੌਕੇ ਸੰਗਤਾਂ ਲਈ ਭੰਡਾਰੇ ਦੀ ਵਿਵਸਥਾ ਕੀਤੀ ਗਈ।
ਮੁਫ਼ਤ ਆਯੁਰਵੈਦਿਕ ਕੈਂਪ ਦਾ ਨਸਰਾਲਾ ’ਚ ਉਦਘਾਟਨ
NEXT STORY