ਹੁਸ਼ਿਆਰਪੁਰ (ਆਨੰਦ)-ਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਸਦਕਾ ਮਹਾਨ ਜਰਨੈਲ ਸ. ਬਘੇਲ ਸਿੰਘ ਜੀ ਦੀ ਅਗਵਾਈ ਿਵਚ ਸ. ਜੱਸਾ ਸਿੰਘ ਆਹਲੂਵਾਲੀਆ ਅਤੇ ਸ. ਜੱਸਾ ਸਿੰਘ ਰਾਮਗਡ਼੍ਹੀਆ ਜੀ ਨੇ 11 ਮਾਰਚ 1783 ਈ. ਨੂੰ ਦਿੱਲੀ ਫਤਿਹ ਕੀਤੀ ਅਤੇ ਲਾਲ ਕਿਲੇ ’ਤੇ ਕੇਸਰੀ ਨਿਸ਼ਾਨ ਝੁਲਾ ਕੇ ਸਿੱਖ ਰਾਜ ਦੀ ਸਥਾਪਨਾ ਕੀਤੀ। ਇਸ ਦਿਵਸ ਨੂੰ ਮੁੱਖ ਰੱਖਦੇ ਹੋਏ ਮਹਾਨ ਜਰਨੈਲ ਸ. ਬਘੇਲ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਹਰਿਆਣਾ ਵਿਖੇ ਮਹਾਨ ਕੀਰਤਨ ਦਰਬਾਰ ਕਰਵਾਇਆ ਗਿਆ। ਟਰੱਸਟ ਦੇ ਮੁੱਖ ਸੇਵਾਦਾਰ ਸੰਤ ਬਾਬਾ ਬਲਵੀਰ ਸਿੰਘ ਖਾਲਸਾ ਦੇ ਪ੍ਰਬੰਧਾਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਸਭਾ ਹਰਿਆਣਾ ਦੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਕਰਵਾਏ ਸਮਾਗਮ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ ਭਾਈ ਗੁਰਮੁੱਖ ਸਿੰਘ ਅਤੇ ਬਿਰਧ ਆਸ਼ਰਮ ਦੇ ਬੱਚਿਆਂ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਮਨੋਹਰ ਤੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਬਲਵੀਰ ਸਿੰਘ ਖਾਲਸਾ, ਭਾਈ ਹਰਪ੍ਰੀਤ ਸਿੰਘ ਸਾਬੀ, ਗੁਰਦਿਆਲ ਸਿੰਘ ਧਾਮੀ, ਮਦਨ ਸਿੰਘ, ਗਿਆਨੀ ਰੇਸ਼ਮ ਸਿੰਘ ਖਾਲਸਾ, ਸਤਵੰਤ ਸਿੰਘ ਖਾਲਸਾ, ਇੰਸਪੈਕਟਰ ਬਖਸ਼ੀਸ਼ ਸਿੰਘ ਆਦਿ ਹਾਜ਼ਰ ਸਨ। ਸੰਗਤਾਂ ਵਿਚ ਲੰਗਰ ਅਤੁੱਟ ਵਰਤਾਇਆ ਗਿਆ।
ਸੰਗਤਾਂ ਨੂੰ ਬਾਣੀ ਤੇ ਬਾਣੇ ਨਾਲ ਜੁਡ਼ ਕੇ ਸੇਵਾ-ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਦਿੱਤਾ ਸੁਨੇਹਾ
NEXT STORY