ਹੁਸ਼ਿਆਰਪੁਰ (ਜ.ਬ.)-ਇਲਾਕੇ ਦੇ ਕਿਸਾਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਵਰਕਰਾਂ ਨੇ ਜਨਰਲ ਸਕੱਤਰ ਪੰਜਾਬ ਈਸ਼ਵਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਸਥਾਨਕ ਸ਼ੂਗਰ ਮਿਲ ਦੇ ਜੀ.ਐੱਮ. ਸੰਜੇ ਸਿੰਘ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇਲਾਕੇ ਦੇ ਕਿਸਾਨਾਂ ਤੇ ਜ਼ਿਮੀਦਾਰਾਂ ਨੂੰ ਪੇਸ਼ ਆ ਰਹੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਖੇਤਾਂ ਵਿਚ ਜੋ ਮੋਡੇ ਗੰਨੇ ਦੀ ਫਸਲ ਰਹਿ ਗਈ ਹੈ, ਉਸਦਾ ਸਰਵੇ ਕਰਵਾਇਆ ਜਾਵੇ ਤੇ ਗੰਨੇ ਦੀ ਫ਼ਸਲ ਦੀ ਆਦਾਇਗੀ ਜਲਦੀ ਕੀਤੀ ਜਾਵੇੇ। ਇਸ ਸੰਬੰਧੀ ਜੀ.ਐੱਮ. ਸੰਜੇ ਸਿੰਘ ਨੇ ਕਿਹਾ ਕਿ ਪਿਛਲੇ ਸਾਲ 2017-18 ਦੀ ਗੰਨੇ ਦੀ ਸਾਰੀ ਬਕਾਇਆ ਪੈਮੇਂਟ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਸਾਨ ਵਿੰਗ ਦੇ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਅਧਿਕਾਰ ਖੇਤਰ ਦੇ ਗੰਨੇ ਦੀ ਪਿਡ਼ਾਈ ਕਰਨ ਉਪਰੰਤ ਹੀ ਫੈਕਟਰੀ ਬੰਦ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਪੈਮੇਂਟ ਲਈ ਮੈਨੇਜਮੈਂਟ ਕੋਸ਼ਿਸ਼ਾਂ ਕਰ ਰਹੀ ਹੈ। ਮੌਕੇ ’ਤੇ ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਗੰਨੇ ਦੀ ਫਸਲ ਦੀ ਬਿਜਾਈ ਵੇਲੇ ਰੋਗ ਮੁਕਤ ਗੰਨੇ ਦੇ ਬੀਜ ਦਾ ਹੀ ਪ੍ਰਯੋਗ ਕਰਨ। ਇਸ ਮੌਕੇ ਲਖਵਿੰਦਰ ਸਿੰਘ ਪਲਾਕੀ, ਕਪੂਰ ਸਿੰਘ, ਬਚਿਤਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।
ਡਗਾਣਾ ਖੁਰਦ ਦੀ ਸੰਗਤ ਨੇ ਲਾਇਆ ਚਾਰ ਰੋਜ਼ਾ ਲੰਗਰ
NEXT STORY