ਹੁਸ਼ਿਆਰਪੁਰ (ਜਤਿੰਦਰ)-ਯੁਵਕ ਸੇਵਾਵਾਂ ਪੰਜਾਬ ਵੱਲੋਂ ਜ਼ਿਲਾ ਹੁਸ਼ਿਆਰਪੁਰ ਵਿਚ ਕਰਵਾਏ ਗਏ ਤਿੰਨ ਰੋਜ਼ਾ ਜ਼ਿਲਾ ਪੱਧਰੀ ਯੁਵਕ ਮੇਲੇ ਵਿਚ ਖ਼ਾਲਸਾ ਕਾਲਜ ਗਡ਼੍ਹਦੀਵਾਲਾ ਦੀਆਂ ਤਿੰਨ ਟੀਮਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਲੋਕ ਗੀਤ ਵਿਚ, ਸ਼ਰਨਜੀਤ ਕੌਰ, ਰਮਨਦੀਪ ਕੌਰ ਤੇ ਗਗਨਪ੍ਰੀਤ ਕੌਰ ਨੇ ਕਵਿਸ਼ਰੀ ਵਿਚ ਅਤੇ ਵਿਰਾਸਤੀ ਮੁਕਾਬਲੇ ਵਿਚ ਨਾਲਾ ਬੁਨਣਾ ਵਿਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਉੱਚਾ ਕੀਤਾ। ਵਿਦਿਆਰਥੀਆਂ ਦੀ ਇਸ ਪ੍ਰਾਪਤੀ ’ਤੇ ਕਾਲਜ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਨੇ ਟੀਮ ਇੰਚਾਰਜ ਪ੍ਰੋ. ਗੁਰਪਿੰੰਦਰ ਸਿੰਘ, ਪ੍ਰੋ. ਸ਼ਰਨਜੀਤ ਕੌਰ ਅਤੇ ਦਰਸ਼ਨ ਕੌਰ ਨੂੰ ਵਿਦਿਆਰਥੀਆਂ ਦੀਆ ਜਿੱਤਾਂ ’ਤੇ ਵਧਾਈ ਦਿੱਤੀ। ਉਨ੍ਹਾਂ ਯੁਵਕ ਮੇਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ। ਪ੍ਰੋ. ਗੁਰਪਿੰਦਰ ਸਿੰਘ ਨੇ ਦੱਸਿਆ ਕਿ ਇਹ ਵਿਦਿਆਰਥੀ ਅੱਗੇ ਸਟੇਟ ਪੱਧਰੀ ਯੁਵਕ ਮੇਲੇ ਵਿਚ ਵੀ ਹਿੱਸਾ ਲੈਣਗੇ।
ਪ੍ਰਾਚੀਨ ਸੀਤਲਾ ਮਾਤਾ ਮੰਦਰ ਬਣਿਆ ਸ਼ਰਧਾਲੂਆਂ ਦੀ ਸ਼ਰਧਾ ਦਾ ਕੇਂਦਰ
NEXT STORY