ਹੁਸ਼ਿਆਰਪੁਰ (ਸ਼ੋਰੀ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅਨੀਮੀਆ ਮੁਕਤ ਪੰਜਾਬ ਸਬੰਧੀ ਇਕ ਟ੍ਰੇਨਿੰਗ ਕੈਂਪ ਲਾਇਆ ਗਿਆ। ਐੱਸ.ਐੱਮ.ਓ. ਪੋਸੀ ਡਾ. ਰਵਿੰਦਰ ਕੁਮਾਰ ਦੀ ਅਗਵਾਈ ਹੇਠ ਇਸ ਕੈਂਪ ਨੂੰ ਸੰਬੋਧਨ ਕਰਦੇ ਡਾ. ਸੰਦੀਪ ਸਿੰਘ ਨੇ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਜੇਕਰ ਆਇਰਨ ਦੀ ਕਮੀ ਹੋ ਜਾਵੇ ਤਾਂ ਉਸ ਦੇ ਬੱਚੇ ਨੂੰ ਅਨੀਮੀਆ ਹੋ ਜਾਂਦਾ ਹੈ। ਇਸ ਦਾ ਕਾਰਨ ਸਹੀ ਖੁਰਾਕ ਨਾ ਮਿਲਣਾ, ਪੇਟ ’ਚ ਕੀਡ਼ੇ ਹੋਣਾ, ਮਲੇਰੀਆ ਹੋਣਾ ਤੇ ਜਲਦੀ ਗਰਭ ਧਾਰਨ ਕਾਰਨ ਹੋ ਸਕਦਾ ਹੈ। ਇਸ ਕੈਂਪ ਦੌਰਾਨ ਡਾ. ਨੀਤਨ ਗੰਗਡ਼ ਨੇ ਵੀ ਅਹਿਮ ਜਾਣਕਾਰੀ ਦਿੱਤੀ। ਡਾ. ਰਵਿੰਦਰ ਸਿੰਘ ਨੇ ਸਰਕਾਰ ਵੱਲੋਂ ਇਸ ਪਾਸੇ ਕੀਤੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ।
ਕੁਟੀਆ ਸੰਤ ਬਾਬਾ ਮੇਲਾ ਰਾਮ ਵਿਖੇ ਧਾਰਮਕ ਸਮਾਗਮ ਕੱਲ
NEXT STORY