ਹੁਸ਼ਿਆਰਪੁਰ (ਜਸਵਿੰਦਰਜੀਤ)-ਯੂਨੈਸਕੋ ਵੱਲੋਂ ਐਲਾਨੇ ਵਿਸ਼ਵ ਕਵੀ ਦਿਵਸ ਨੂੰ ਸਮਰਪਿਤ ‘ਜਗਦੇ ਦੀਵੇ ਕਵੀ ਦਰਬਾਰ ਅਤੇ ਰੂ-ਬਰੂ’ ਦਾ ਆਯੋਜਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ‘ਸਾਹਿਤਕਾਰ ਸਦਨ’ ਅਤੇ ਪੰਜਾਬੀ ਵਿਕਾਸ ਮੰਚ ਹਰਿਆਣਾ ਦੇ ਸਹਿਯੋਗ ਨਾਲ ਸ. ਜਤਿੰਦਰ ਸਿੰਘ ਲਾਲੀ ਬਾਜਵਾ ਦੀ ਪ੍ਰਧਾਨਗੀ ਹੇਠ ਬਾਜਵਾ ਨਿਵਾਸ ਵਿਖੇ ਕੀਤਾ ਗਿਆ । ਸਮਾਗਮ ਦੀ ਆਰੰਭਤਾ ਪ੍ਰੋ. ਗੁਰਬਖਸ਼ ਕੌਰ ਵੱਲੋਂ ਧਾਰਮਕ ਸ਼ਬਦ ਗਾਇਨ ਨਾਲ ਕੀਤੀ । ਉੱਘੇ ਕਵੀ ਇੰਜ. ਕਰਮਜੀਤ ਸਿੰਘ ‘ਨੂਰ’ ਦੇ ਰੂ-ਬਰੂ ਹੁੰਦਿਆਂ ਯੁਵਕ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ। ਕਵਿਤਾ ਲਿਖਣ ਲਈ ਵਿਸ਼ੇਸ਼ ਗੱਲਾਂ ਦਾ ਧਿਆਨ ਰੱਖਣ ਲਈ ਹਰ ਕਵਿਤਾ ’ਤੇ ਮਾਹਿਰਾਂ ਦੀ ਟਿੱਪਣੀ ਨੇ ਯੁਵਕ ਕਵੀਆਂ ਨੂੰ ਨਵੇਕਲੀ ਸੇਧ ਦਿੱਤੀ। ਸਮਾਗਮ ਵਿਚ ਡਾ. ਗੁਰਸੰਗਤਪਾਲ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਕਵਿਤਾ ਨੂੰ ਸ਼ਕਤੀ ਦਾ ਸੋਮਾ ਦੱਸਦੇ ਹੋਏ ਯੁਵਕ ਕਵੀਆਂ ਨੂੰ ਇਸ ਕਲਾਤਮਿਕ ਪ੍ਰਤਿਭਾ ਲਈ ਵਧਾਈ ਦਿੱਤੀ। ਸ. ਜਤਿੰਦਰ ਸਿੰਘ ਲਾਲੀ ਬਾਜਵਾ ਨੇ ਆਪਣੇ ਭਾਸ਼ਣ ਵਿਚ ਯੁਵਕ ਕਵੀਆਂ ਨੂੰ ਸ਼ਾਬਾਸ਼ ਦਿੱਤੀ ਅਤੇ ਆਸ਼ਾ ਦੇ ਦੀਵਿਆਂ ਨੂੰ ਸਮਾਜ ਸੁਧਾਰ ਤੇ ਵਿਅਕਤੀ ਦੇ ਸਦਾਚਾਰਕ ਉਭਾਰ ਹਿੱਤ ਰਚਨਾ ਕਰਨ ਲਈ ਪ੍ਰੇਰਨਾ ਦਿੱਤੀ। ਉਨ੍ਹਾਂ ਡਾ. ਗੁਰਸੰਗਤਪਾਲ ਸਿੰਘ ਦੁਆਰਾ ਦਸਮ ਗ੍ਰੰਥ ਦੀ ਬਾਣੀ, ਗੁਰਬਾਣੀ ’ਤੇ ਹੋਰ ਕਵੀਆਂ ਦੇ ਉਸਾਰੂ ਸਾਹਿਤ ਨੂੰ ਪਡ਼੍ਹਨ ਲਈ ਵੀ ਪ੍ਰੇਰਣਾ ਦਿੱਤੀ। ਇਸ ਮੌਕੇ ਲਖਵਿੰਦਰ ਕੌਰ ਲੱਖੀ ਦੀ ਪੁਸਤਕ ‘ਧਡ਼ਕਣ ਲੱਗੀ ਹਾਂ ਮੈਂ’ ਦੀ ਰਿਲੀਜ਼ ਵੀ ਕੀਤੀ ਗਈ।ਇਸ ਸਮਾਗਮ ਦੌਰਾਨ ਕਵੀਆਂ ਨੂੰ ਫੁੱਲ ਬੂਟੇ, ਲਿਖਣ ਸਮੱਗਰੀ ’ਤੇ ਸਨਮਾਨ ਚਿੰਨ੍ਹ ਭੇਟ ਕੀਤੇ। ਬਾਲ ਕਵੀਆਂ ਵਿਚ ਕਮਲਜੋਤ ਸਿੰਘ, ਅਨਹਦਪਾਲ ਸਿੰਘ, ਮਨਕੀਰਤ ਕੌਰ ਅਤੇ ਹਰਿਕੁਦਰਤ ਕੌਰ ਨੇ ਕਵਿਤਾਵਾਂ ਪਡ਼੍ਹੀਆ। ਯੁਵਕ ਕਵੀਆਂ ਵਿਚ ਸਿਮਰਨਜੀਤ ਨਖੋਤਰੇ, ਗੁਰਪ੍ਰੀਤ ਕੌਰ, ਅਕਾਸ਼ ਗੁਪਤਾ, ਮਨਿੰਦਰਜੀਤ ਕੌਰ, ਗੁਰਪ੍ਰੀਤ ਕੌਰ ਮੁਕੇਰੀਆ, ਰੋਮੀ ਦਿਵਗੁਣ, ਮਿਲਨਪ੍ਰੀਤ ਸਿੰਘ, ਮੁਕੇਸ਼ ਕੁਮਾਰ, ਗੁਰਦੀਪ ਸਿੰਘ, ਸੁਖਵਿੰਦਰ ਵੈਦ, ਹਰਜਿੰਦਰ ਸਿੰਘ, ਮਿੱਠਤਮੀਤ ਕੌਰ ਅਤੇ ਬਿਬੇਕਸ਼ੀਲ ਕੌਰ ਦੇ ਨਾਂ ਵਰਣਨਯੋਗ ਹਨ। ਪ੍ਰੌਡ਼੍ਹ ਕਵੀਆਂ ਵਜੋਂ ਡਾ. ਭੁਪਿੰਦਰ ਕੌਰ ਕਵਿਤਾ, ਲਖਵਿੰਦਰ ਕੌਰ ਲੱਖੀ, ਵਿਜੈ ਸਿੰਘ ਧਾਲੀਵਾਲ, ਪ੍ਰੋ. ਇੰਦਰਜੀਤ ਕੌਰ, ਪ੍ਰੋ. ਸੁਰਜੀਤ ਕੌਰ ਅਤੇ ਪ੍ਰੋ. ਮੀਨਾ ਸ਼ਰਮਾ ਨੇ ਆਪਣੀਆਂ ਰਚਨਾਵਾਂ ਪਡ਼੍ਹੀਆਂ। ਇਸ ਮੌਕੇ ਪ੍ਰੋ. ਗੁਰਦਰਸ਼ਨ ਕੌਰ, ਕੁੰਦਨ ਸਿੰਘ ਕਾਲਕਟ, ਹਰਭਜਨ ਧਾਲੀਵਾਲ, ਸਤਵਿੰਦਰ ਵਾਲੀਆ, ਪ੍ਰਭਪਾਲ ਬਾਜਵਾ, ਰਣਧੀਰ ਸਿੰਘ ਭਾਰਜ, ਕੁਲਦੀਪ ਸਿੰਘ ਬੱਬੂ, ਜਪਿੰਦਰ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਕੋਹਲੀ, ਨਵਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਆਦਿ ਵੀ ਹਾਜ਼ਰ ਸਨ।
‘ਸ਼ਬਦ ਗੁਰੂ ਯਾਤਰਾ’ ਦਾ ਟਾਂਡਾ ਵਿਖੇ ਪਹੁੰਚਣ ’ਤੇ ਕੀਤਾ ਜਾਵੇਗਾ ਭਰਵਾਂ ਸਵਾਗਤ : ਜਥੇ ਤਾਰਾ ਸਿੰਘ ਸੱਲ੍ਹਾਂ
NEXT STORY