ਹੁਸ਼ਿਆਰਪੁਰ (ਪੰਡਿਤ)-ਵਿਸ਼ਵ ਹਿੰਦੂ ਪ੍ਰੀਸ਼ਦ ਬਜਰੰਗ ਦਲ ਟਾਂਡਾ ਦੀ ਇਕ ਵਿਸ਼ੇਸ਼ ਮੀਟਿੰਗ ਸ੍ਰੀ ਲਕਸ਼ਮੀ ਨਰਾਇਣ ਮੰਦਰ ਅਹੀਆਪੁਰ ਵਿਖੇ ਹੋਈ। ਵਿਭਾਗ ਪ੍ਰਮੁੱਖ ਪ੍ਰਿੰਸ ਜੌਲੀ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਵਿਚ ਸੰਗਠਨ ਦੀ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬਜਰੰਗ ਦਲ ਦੇ ਮੈਂਬਰਾਂ ਨੇ ਸ੍ਰੀ ਹਨੂਮਾਨ ਚਾਲੀਸਾ ਦਾ ਪਾਠ ਕੀਤਾ। ਮੀਟਿੰਗ ਵਿਚ ਸੰਗਠਨ ਦੀ ਮਜ਼ਬੂਤੀ ਲਈ ਸੁਨੀਲ ਕੁਮਾਰ ਨੂੰ ਖੰਡ ਸੰਯੋਜਕ ਅਹੀਆਪੁਰ ਬਣਾਇਆ ਗਿਆ। ਇਸ ਮੌਕੇ ਪ੍ਰਿੰਸ ਜੌਲੀ ਅਤੇ ਜ਼ਿਲਾ ਸਹਿ ਸੰਯੋਜਕ ਕਰਨ ਪਾਸੀ ਨੇ ਦੱਸਿਆ ਕਿ ਧਰਮ ਰੱਖਿਆ ਅਤੇ ਦੇਸ਼ ਭਾਵਨਾ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਨਾਲ ਜੋਡ਼ ਕੇ ਉਨ੍ਹਾਂ ਦੀ ਸ਼ਕਤੀ ਨੂੰ ਰਾਸ਼ਟਰ ਨਿਰਮਾਣ ਦੇ ਕੰਮਾਂ ਵਿਚ ਲਾਇਆ ਜਾਵੇਗਾ। ਇਸ ਮੌਕੇ ਕਰਨ ਪਾਸੀ, ਜ਼ਿਲਾ ਗਊ ਰੱਖਿਆ ਪ੍ਰਮੁੱਖ ਰਾਜੇਸ਼ ਬਿੱਟੂ, ਪ੍ਰਦੀਪ ਸੋਨੂ, ਸੰਜੀਵ ਸੋਨੂ, ਤਰਨ ਜਾਜਾ, ਹਰਮਨ ਜੈਨ, ਰਾਜਨ ਸੋਂਧੀ, ਮੰਨਾ ਮਹਿਰਾ, ਚਾਹਲ ਆਦਿ ਮੌਜੂਦ ਸਨ।
ਜ਼ਿਲਾ ਪ੍ਰਧਾਨ ਲਾਲੀ ਬਾਜਵਾ, ਲੱਖੀ ਗਿਲਜੀਆਂ ਤੇ ਹੋਰ ਅਹੁਦੇਦਾਰਾਂ ਨੂੰ ਕੀਤਾ ਸਨਮਾਨਤ
NEXT STORY