ਹੁਸ਼ਿਆਰਪੁਰ (ਸੰਜੇ ਰੰਜਨ)-ਜੇ. ਸੀ. ਡੀ. ਏ. ਵੀ. ਕਾਲਜ, ਦਸੂਹਾ ਦੇ ਨਾਨ-ਟੀਚਿੰਗ ਯੂਨੀਅਨ ਦੀ ਮੀਟਿੰਗ ਪ੍ਰਧਾਨ ਗੁਰਦਿਆਲ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਨਵੀਂ ਨਾਨ-ਟੀਚਿੰਗ ਯੂਨੀਅਨ (ਲੋਕਲ ਯੂਨਿਟ) ਦਾ ਗਠਨ ਕੀਤਾ ਗਿਆ। ਜਿਸ ਦੌਰਾਨ ਅਸ਼ੋਕ ਕੁਮਾਰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਬਾਅਦ ਵਿਚ ਪ੍ਰਧਾਨ ਅਸ਼ੋਕ ਕੁਮਾਰ ਨੇ ਦੀਕਸ਼ਤ ਨੂੰ ਜਨਰਲ ਸੈਕਟਰੀ, ਸ਼ਾਮ ਸਿੰਘ ਨੂੰ ਕੈਸ਼ੀਅਰ ਤੇ ਪ੍ਰੈੱਸ ਸੈਕਟਰੀ, ਸ਼੍ਰੀਮਤੀ ਨੀਲਮ ਕੌਰ ਨੂੰ ਪੈਟਰਨ, ਨਰੇਸ਼ ਕੁਮਾਰ ਨੂੰ ਸਟਾਫ ਸੈਕਟਰੀ, ਰਾਜਾ ਰਾਮ ਨੂੰ ਸੀਨੀਅਰ ਵਾਈਸ ਪ੍ਰਧਾਨ, ਜੀਵਨ ਕੁਮਾਰ ਨੂੰ ਵਾਈਸ ਪ੍ਰਧਾਨ ਅਤੇ ਰਾਜ ਕੁਮਾਰ ਨੂੰ ਜੁਆਇੰਟ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ।
ਕੰਸੈਪਟ ਕਲਾਸਿਜ਼ ’ਚ ਜਮ੍ਹਾ-1 ਲਈ ਡੈਮੋ ਕਲਾਸਾਂ 6 ਤੱਕ
NEXT STORY