ਹੁਸ਼ਿਆਰਪੁਰ (ਜੈਨ, ਬੀ. ਐੱਨ. 152/4)-ਕੰਸੈਪਟ ਕਲਾਸਿਜ਼ ਨਜ਼ਦੀਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਮ੍ਹਾ-1 ਮੈਡੀਕਲ, ਨਾਨ-ਮੈਡੀਕਲ ਤੇ ਕਾਮਰਸ ਵਿਸ਼ਿਆਂ ਲਈ ਡੈਮੋ ਕਲਾਸਿਜ਼ 6 ਅਪ੍ਰੈਲ ਤੱਕ ਚੱਲਣਗੀਆਂ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਪ੍ਰੋ. ਰਾਜੀਵ ਠਾਕੁਰ ਤੇ ਪ੍ਰੋ. ਨਵਲ ਰਾਣਾ ਨੇ ਦੱਸਿਆ ਕਿ ਕੋਈ ਵੀ ਵਿਦਿਆਰਥੀ ਬਿਨਾਂ ਫੀਸ ਤੋਂ ਡੈਮੋ ਕਲਾਸਿਜ਼ ’ਚ ਭਾਗ ਲੈ ਸਕਦਾ ਹੈ। ਇਸ ਨਾਲ ਵਿਦਿਆਰਥੀ ਵਰਗ ਨੂੰ ਸੰਸਥਾ ’ਚ ਪਡ਼੍ਹਾਏ ਜਾ ਰਹੇ ਵੱਖ-ਵੱਖ ਵਿਸ਼ਿਆਂ ਸਬੰਧੀ ਜਾਣਕਾਰੀ ਪ੍ਰਾਪਤ ਹੋ ਸਕੇਗੀ। ਪ੍ਰੋ. ਰਾਜੀਵ ਠਾਕੁਰ ਦੇ ਨਾਲ ਜਮ੍ਹਾ-1 ਤੇ ਜਮ੍ਹਾ-2 ਲਈ 3-3 ਗਰੁੱਪਾਂ ਦੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਹਰ ਵਿਦਿਆਰਥੀ ’ਤੇ ਪੂਰਾ ਧਿਆਨ ਕੇਂਦਰਿਤ ਹੋ ਸਕੇ। ਪ੍ਰੋ. ਨਵਲ ਰਾਣਾ ਅਨੁਸਾਰ ਜੇ. ਈ. ਈ. ਮੇਨਜ਼ ਦੇ ਬੇਹਤਰੀਨ ਨਤੀਜਿਆਂ ਦੇ ਚੱਲਦਿਆਂ ਵਿਦਿਆਰਥੀਆਂ ਦਾ ਰੁਝਾਨ ਕੰਸੈਪਟ ਕਲਾਸਿਜ਼ ਵੱਲ ਕਾਫੀ ਆਕਰਸ਼ਿਤ ਹੋਇਆ ਹੈ।
ਹਲਕੇ ਦੇ ਵਿਕਾਸ ਲਈ ਹਮੇਸ਼ਾਂ ਕਾਰਜਸ਼ੀਲ ਰਹਾਂਗਾ : ਡਾ. ਰਾਜ ਕੁਮਾਰ
NEXT STORY