ਹੁਸ਼ਿਆਰਪੁਰ (ਘੁੰਮਣ)-ਸੀ.ਜੇ.ਐੱਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਵੱਲੋਂ ਨਾਲਸਾ ਵੈੱਬ ਸਾਈਟ ’ਤੇ ਮੁਫਤ ਕਾਨੂੰਨੀ ਸਹਾਇਤਾ ਕੇਸਾਂ ਦੇ ਡਾਟਾ ਨੂੰ ਆਨਲਾਈਨ ਕਰਨ ਸਬੰਧੀ ਅੱਜ 11 ਵਜੇ ਪੈਨਲ ਐਡਵੋਕੇਟਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਮੌਜੂਦ ਪੈਨਲ ਐਡਵੋਕੇਟਾਂ ਨੂੰ ਹਦਾਇਤ ਕਰਦਿਆਂ ਸੀ.ਜੇ.ਐੱਮ.-ਕਮ-ਸਕੱਤਰ ਸ਼੍ਰੀਮਤੀ ਸੁਚੇਤਾ ਅਸ਼ੀਸ਼ ਦੇਵ ਨੇ ਕਿਹਾ ਕਿ ਉਨ੍ਹਾਂ ਵੱਲੋਂ ਮਾਰਕ ਕੀਤੇ ਗਏ ਕੇਸਾਂ ਦੀ ਪੇਸ਼ੀ ਸਬੰਧੀ ਸਟੇਟਸ ਰਿਪੋਰਟ ਸਮੇਂ-ਸਮੇਂ ’ਤੇ ਇਸ ਦਫ਼ਤਰ ਨੂੰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਨਾਲਸਾ ਸਾਈਟ ’ਤੇ ਆਨਲਾਈਨ ਡਾਟਾ ਅਪਡੇਟ ਕਰਨ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਇਸ ਦਾ ਲਾਭ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਾਪਤ ਕਰ ਰਹੇ ਪ੍ਰਾਰਥੀਆਂ ਨੂੰ ਮਿਲ ਸਕੇ। ਇਸ ਮੌਕੇ ਪੈਨਲ ਐਡਵੋਕੇਟ ਮਿਸ ਰੇਨੂੰ, ਵਿਸ਼ਾਲ ਮਨੋਚਾ, ਦੇਸ਼ ਗੌਤਮ, ਮਿਸ ਰੀਤੂ ਸ਼ਰਮਾ, ਮਿਸ ਪ੍ਰਿਆ ਚੋਪਡ਼ਾ, ਮਿਸ ਅਮਨਪ੍ਰੀਤ ਕੌਰ, ਸ਼੍ਰੀ ਰੋਹਿਤ ਸ਼ਰਮਾ, ਵਿਕਾਸ ਸ਼ਰਮਾ, ਮਲਕੀਅਤ ਸਿੰਘ ਸੀਕਰੀ, ਅਤਿਨ ਚੋਪਡ਼ਾ, ਪੀ.ਐੱਲ.ਵੀ. ਪਵਨ ਕੁਮਾਰ, ਨੇਤਰ ਕੁਮਾਰ, ਸੁਨੀਲ ਕੁਮਾਰ ਅਤੇ ਮਿਸ ਕੁਲਵਿੰਦਰ ਕੌਰ ਮੌਜੂਦ ਸਨ।
18 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਵੋਟਾਂ ਬਣਾਉਣ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ : ਐੱਸ. ਡੀ. ਐੱਮ
NEXT STORY