ਹੁਸ਼ਿਆਰਪੁਰ (ਘੁੰਮਣ)-ਡਾ. ਰਾਜ ਕੁਮਾਰ ਜੋ ਕਿ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣੇ ਹਨ, ਆਪਣੀ ਟਿਕਟ ਐਲਾਨ ਹੋਣ ਤੋਂ ਅਗਲੇ ਹੀ ਦਿਨ ਚੋਣ ਸਰਗਰਮੀਆਂ ਵਿਚ ਰੁੱਝ ਗਏ ਹਨ। ਕੱਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਹੁਸ਼ਿਆਰਪੁਰ ਜ਼ਿਲੇ ਦੇ ਕਾਂਗਰਸੀ ਵਿਧਾਇਕਾਂ ਅਤੇ ਹੋਰਨਾਂ ਅਹੁਦੇਦਾਰਾਂ ਨਾਲ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕੀਤਾ। ਨਾਲ ਮਿਲ ਕੇ ਸਭਨਾਂ ਜ਼ਿਲਾ ਕਾਂਗਰਸ ਇਕਾਈਆਂ ਨੂੰ ਚੋਣ ਪ੍ਰਚਾਰ ਲਈ ਤੇਜ਼ ਕਰਨ ’ਤੇ ਵਿਚਾਰ-ਵਟਾਂਦਰਾ ਕੀਤਾ।ਹੁਸ਼ਿਆਰਪੁਰ ਦੇ ਵਿਧਾਇਕ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋਡ਼ਾ, ਟਾਂਡਾ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਸ਼ਾਮ ਚੌਰਾਸੀ ਦੇ ਵਿਧਾਇਕ ਪਵਨ ਆਦੀਆ, ਮੁਕੇਰੀਆਂ ਦੇ ਵਿਧਾਇਕ ਰਜਨੀਸ਼ ਬੱਬੀ, ਦਸੂਹਾ ਦੇ ਵਿਧਾਇਕ ਅਰੁਣ ਡੋਗਰਾ, ਫਗਵਾਡ਼ਾ ਦੇ ਵਿਧਾਇਕ ਜੋਗਿੰਦਰ ਸਿੰਘ ਮਾਨ, ਹਰਮਿੰਦਰ ਸਿੰਘ ਲਾਡੀ ਵਿਧਾਇਕ ਸ੍ਰੀ ਹਰਿਗੋਬਿੰਦਪੁਰ, ਹੁਸ਼ਿਆਰਪੁਰ ਜ਼ਿਲਾ ਕਾਂਗਰਸ ਪ੍ਰਧਾਨ ਕੁਲਦੀਪ ਨੰਦਾ ਅਤੇ ਬਲਵੀਰ ਰਾਣੀ ਸੋਢੀ ਨਾਲ ਵਿਅਕਤੀਗਤ ਤੌਰ ’ਤੇ ਮਿਲ ਕੇ ਉਨ੍ਹਾਂ ਸਾਰਿਆਂ ਦੇ ਸਾਥ ਅਤੇ ਸਮਰਥਨ ਲਈ ਬੇਨਤੀ ਕੀਤੀ। ਸਭ ਅਹੁਦੇਦਾਰਾਂ ਦੁਆਰਾ ਡਾ. ਰਾਜ ਨੂੰ ਟਿਕਟ ਮਿਲਣ ’ਤੇ ਖੁਸ਼ੀ ਜ਼ਾਹਰ ਕੀਤੀ ਅਤੇ ਉਨ੍ਹਾਂ ਦੀ ਜਿੱਤ ਲਈ ਭਰਪੂਰ ਯੋਗਦਾਨ ਪਾਉਣ ਦਾ ਵੀ ਭਰੋਸਾ ਦਿੱਤਾ ਗਿਆ। ਡਾ. ਰਾਜ ਨੇ ਕਿਹਾ ਕਿ ਆਪਣੇ ਸਭ ਸੀਨੀਅਰ ਆਗੂਆਂ ਅਤੇ ਸਾਥੀਆਂ ਦੇ ਸਮਰਥਨ ਨਾਲ ਉਹ ਇਹ ਜੰਗ ਜ਼ਰੂਰ ਜਿੱਤਣਗੇ। ਇਹ ਲਡ਼ਾਈ ਉਨ੍ਹਾਂ ਦੇ ਇਕੱਲਿਆਂ ਦੀ ਨਹੀਂ ਸਗੋਂ ਸਮੂਹ ਕਾਂਗਰਸ ਪਰਿਵਾਰ ਦੀ ਭਾਜਪਾ ਦੇ ਅਨੈਤਿਕ ਅਤੇ ਅਸੰਵਿਧਾਨਿਕ ਰਾਜ ਨੂੰ ਖਤਮ ਕਰਨ ਲਈ ਹੈ। ਡਾ. ਰਾਜ ਨੇ ਆਪਣਾ ਵਿਸ਼ਵਾਸ ਆਪਣੇ ਸਾਥੀ ਕਾਂਗਰਸ ਨੇਤਾਵਾਂ ਤੇ ਜਨਤਾ ’ਤੇ ਜਤਾਉਂਦੇ ਆਪਣੀ ਜਿੱਤ ਨੂੰ ਯਕੀਨੀ ਦੱਸਿਆ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਚੱਲ ਰਹੇ ਕੰਮਾਂ ਦਾ ਜਾਇਜ਼ਾ
NEXT STORY