ਹੁਸ਼ਿਆਰਪੁਰ (ਘੁੰਮਣ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ-2 ਦੇ ਦਫ਼ਤਰ ਦੀ ਇੰਸਪੈਕਸ਼ਨ ਕੀਤੀ ਗਈ ਅਤੇ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲਿਆ ਗਿਆ। ਇਸ ਉਪਰੰਤ ਉਨ੍ਹਾਂ ਬਲਾਕ ਦੇ ਪਿੰਡਾਂ ਵਿਚ ਜਾ ਕੇ ਮਗਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਕੰਮਾਂ ਦਾ ਜਾਇਜ਼ਾ ਲਿਆ। ਉਨ੍ਹਾਂ ਜਿਥੇ ਜਹਾਨਖੇਲਾਂ ਵਿਖੇ ਜੰਗਲਾਤ ਵਿਭਾਗ ਵੱਲੋਂ ਕੀਤੀ ਗਈ ਪਲਾਂਟੇਸ਼ਨ ਚੈੱਕ ਕੀਤੀ, ਉਥੇ ਪਿੰਡ ਬੱਸੀ ਮੁਸਤਫਾ ਵਿਚ ਕਰਵਾਏ ਗਏ ਪਾਊਂਡ ਦੇ ਕੰਮ ਦਾ ਨਿਰੀਖਣ ਵੀ ਕੀਤਾ। ਵਧੀਕ ਡਿਪਟੀ ਕਮਿਸ਼ਨਰ ਨੇ ਪਿੰਡ ਨਿਊ ਬੈਂਕ ਕਾਲੋਨੀ ਵਿਚ ਸਡ਼ਕਾਂ ’ਤੇ ਬਣਾਏ ਗਏ ਬਰਮਾਂ ਨੂੰ ਵੇਖਿਆ ਅਤੇ ਪਿੰਡ ਪੱਟੀ ਵਿਖੇ ਮਗਨਰੇਗਾ ਅਧੀਨ ਬਣਾਈ ਗਈ ਸਡ਼ਕ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਚੱਕ ਸਾਧੂ ਵਿਖੇ ਬਚਨੀ ਦੇਵੀ ਵੱਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਅਧੀਨ ਬਣਾਏ ਗਏ ਮਕਾਨ ਨੂੰ ਵੀ ਚੈੱਕ ਕੀਤਾ। ਉਨ੍ਹਾਂ ਸਮੂਹ ਕਰਮਚਾਰੀਆਂ ਨੂੰ ਆਪਣਾ ਕੰਮ ਮਿਹਨਤ ਅਤੇ ਲਗਨ ਨਾਲ ਕਰਨ ਦੇ ਹਕਮ ਦਿੱਤੇ। ਇਸ ਮੌਕੇ ਬੀ.ਡੀ.ਪੀ.ਓ. ਸ਼੍ਰੀਮਤੀ ਧਾਰਾ ਕੱਕਡ਼, ਸ਼੍ਰੀ ਭੂਸ਼ਨ ਕੁਮਾਰ ਸ਼ਰਮਾ, ਏ.ਪੀ.ਓ. ਸ਼੍ਰੀ ਲਖਵਿੰਦਰ ਸਿੰਘ, ਤਕਨੀਕੀ ਸਹਾਇਕ ਸ਼੍ਰੀ ਸੰਦੀਪ ਗੌਤਮ, ਪਿੰਡਾਂ ਦੇ ਸਰਪੰਚ, ਸਬੰਧਤ ਮੇਟ ਆਦਿ ਵੀ ਮੌਜੂਦ ਸਨ।
ਮੁਫਤ ਕਾਨੂੰਨੀ ਸਹਾਇਤਾ ਕੇਸਾਂ ਦੇ ਡਾਟਾ ਨੂੰ ਆਨਲਾਈਨ ਕਰਨ ਸਬੰਧੀ ਕੀਤੀ ਮੀਟਿੰਗ
NEXT STORY