ਹੁਸ਼ਿਆਰਪੁਰ (ਜਸਵੀਰ)-ਯੂਥ ਸਪੋਰਟਸ ਐਂਡ ਵੈੱਲਫੇਅਰ ਕਲੱਬ ਬੱਡੋਂ ਵੱਲੋਂ ਨਗਰ ਨਿਵਾਸੀ, ਗ੍ਰਾਮ ਪੰਚਾਇਤ ਅਤੇ ਐੱਨ.ਆਰ. ਆਈਜ਼ ਵੀਰਾਂ ਦੇ ਸਹਿਯੋਗ ਨਾਲ ਜੀ. ਐੱਸ. ਪਰਮਾਰ ਸੋਢੀ ਅਤੇ ਰਵਿੰਦਰ ਸਿੰਘ ਰਾਓ ਯਾਦਗਾਰੀ ਚੌਥਾ ਸਾਲਾਨਾ ਸੈਵਨ-ਏ-ਸਾਈਡ ਫੁੱਟਬਾਲ ਟੂਰਨਾਮੈਂਟ ਫਲੱਡ ਲਾਈਟਾਂ ਦੀ ਰੌਸ਼ਨੀ ਵਿਚ 6 ਅਪ੍ਰੈਲ ਤੱਕ ਕਰਵਾਇਆ ਜਾ ਰਿਹਾ ਹੈ। ਅੱਜ ਖੇਡੇ ਗਏ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਸਰਪੰਚ ਅਮਨਦੀਪ ਸਿੰਘ ਨੇ ਪਹੁੰਚ ਕੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਅਤੇ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਖੇਡਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਸੰਦੀਪ ਸਿੰਘ, ਹਰਵਿੰਦਰ ਸਿੰਘ, ਸਰਪੰਚ ਅਮਨਦੀਪ ਸਿੰਘ, ਓਂਕਾਰ ਸਿੰਘ, ਰਣਜੀਤ ਸਿੰਘ, ਸ਼ਰਨਜੀਤ ਸਿੰਘ, ਰਿੰਮੀ, ਦੀਪਕ ਕੁਮਾਰ, ਦਲਜੀਤ ਸਿੰਘ ਬਿੱਟੂ, ਹਰਦੀਪ ਸਿੰਘ ਦੀਪੂ, ਮਨੀਸ਼ ਕੁਮਾਰ, ਕੋਚ ਪਰਮਜੀਤ ਸਿੰਘ, ਪੰਡਿਤ ਪ੍ਰਵੀਨ ਕੁਮਾਰ ਸਰਹਾਲਾ, ਕੋਚ ਰਵੀ ਕੁਮਾਰ, ਕੋਚ ਜਸਵੀਰ ਸਿੰਘ ਤੋਤਾ ਪੰਜੋਡ਼ ਆਦਿ ਭਾਰੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ। ਖੇਡੇ ਗਏ ਮੈਚਾਂ ਦੇ ਨਤੀਜੇੇ ਖੇਡੇ ਗਏ ਮੈਚਾਂ ਵਿਚ ਡਾਂਡੀਆਂ ਨੇ ਕਾਲੇਵਾਲ ਭਗਤਾਂ ਨੂੰ 1-0 ਨਾਲ ਭਗਤੂਪੁਰ ਨੇ ਖੈਰਡ਼ ਨੂੰ 2-1 ਨਾਲ, ਠੱਕਰਵਾਲ ਨੇ ਬਘਾਣਾ ਨੂੰ ਪਨੈਲਟੀ ਕਿੱਕ ਦੁਆਰਾ 5-4 ਦੇੇ ਫਰਕ ਨਾਲ ਹਰਾ ਕੇ ਅਗਲੇ ਗੇਡ਼ ’ਚ ਪ੍ਰਵੇਸ਼ ਕੀਤਾ।
ਸੇਂਟ ਸੋਲਜਰ ’ਚ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
NEXT STORY