ਹੁਸ਼ਿਆਰਪੁਰ (ਘੁੰਮਣ)-ਸੁਰਿੰਦਰ ਸਿੰਘ ਸੂਰ ਯੂ. ਕੇ. ਵੱਲੋਂ ਗੁਰੂ ਨਾਨਕ ਨਾਮਲੇਵਾ ਚੈਰੀਟੇਬਲ ਫਾਉਂਡੇਸ਼ਨ ਅਧੀਨ ਚੱਲ ਰਹੇ ਬਿਰਧ ਆਸ਼ਰਮ ਗੁਰੂ ਨਾਨਕ ਸੇਵਾ ਘਰ ਦਾ ਭਾਰਤੀਆ ਜਨ ਔਸ਼ਧੀ ਦੇ ਐੱਮ. ਡੀ. ਡਾ. ਸੁਭਾਸ਼ ਜਲਾਲੀ ਵੱਲੋਂ ਦੌਰਾ ਕੀਤਾ ਗਿਆ। ਉਨ੍ਹਾਂ ਇਸ ਮੌਕੇ ਸੇਵਾ ਘਰ ’ਚ ਰਹਿ ਰਹੇ ਬਜ਼ੁਰਗਾਂ ਦਾ ਹਾਲ-ਚਾਲ ਪੁੱਛਿਆ ਤੇ ਬਲੱਡ ਪ੍ਰੈਸ਼ਰ ਆਦਿ ਦੀ ਵੀ ਜਾਂਚ ਕੀਤੀ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਸਿੰਘ ਸੂਰ ਯੂ. ਕੇ., ਬੀਬੀ ਰਜਿੰਦਰ ਕੌਰ, ਸ਼ਿੰਗਾਰਾ ਸਿੰਘ ਮਠਾਰੂ, ਪ੍ਰਭਜੋਤ ਸਿੰਘ ਆਦਿ ਸਮੇਤ ਗੁਰੂ ਨਾਨਕ ਸੇਵਾ ਘਰ ਦੇ ਸਮੂਹ ਬਜ਼ੁਰਗ ਹਾਜ਼ਰ ਸਨ। ਅੰਤ ’ਚ ਸੰਸਥਾ ਦੇ ਅਹੁਦੇਦਾਰਾਂ ਵੱਲੋਂ ਡਾ. ਸੁਭਾਸ਼ ਜਲਾਲੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ ਗਿਆ।
ਲੋਡ਼ਵੰਦਾਂ ਦੀ ਕੀਤੀ ਸੇਵਾ ਹੀ ਪ੍ਰਮਾਤਮਾ ਨੂੰ ਕਬੂਲ ਹੁੰਦੀ ਹੈ : ਬੋਰੀਵਾਲੇ ਮਹਾਰਾਜ
NEXT STORY